ਸੋਨੂੰ ਸੂਦ ਦੀ ਦਰਿਆਦਿਲੀ ਤੋਂ ਖੁਸ਼ ਹੋਈ ਸਮ੍ਰਿਤੀ ਇਰਾਨੀ, ਇੰਝ ਕੀਤੀ ਤਾਰੀਫ

5/25/2020 8:59:02 AM

ਨਵੀਂ ਦਿੱਲੀ (ਬਿਊਰੋ) : ਫਿਲਮਾਂ 'ਚ ਵਿਲੇਨ ਵਜੋਂ ਮਸ਼ਹੂਰ ਮੋਗਾ ਦੇ ਅਦਾਕਾਰ ਸੋਨੂੰ ਸੂਦ ਅਸਲ ਜ਼ਿੰਦਗੀ 'ਚ ਸੁਪਰਹੀਰੋ ਸਾਬਤ ਹੋ ਰਹੇ ਹਨ। ਪੰਜਾਬ ਦੇ ਮੋਗਾ ਤੋਂ ਉੱਠ ਕੇ ਬਾਲੀਵੁੱਡ 'ਚ ਵੱਡਾ ਨਾਂ ਬਣਾਉਣ ਸੋਨੂੰ ਸੂਦ ਨੇ ਹੁਣ ਤਕ ਸਾਢੇ ਸੱਤ ਸੌ ਤੋਂ ਵੱਧ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਹੈ। ਅਜਿਹੇ 'ਚ ਸਮ੍ਰਿਤੀ ਇਰਾਨੀ ਨੇ ਸੋਨੂ ਸੂਦ ਦੀ ਤਾਰੀਫ ਕੀਤੀ ਹੈ। ਸਮ੍ਰਿਤੀ ਨੇ ਲਿਖਿਆ ''ਸੋਨੂੰ ਤੁਸੀਂ ਲੋੜਵੰਦਾਂ ਲਈ ਜੋ ਦਇਆ ਦਿਖਾਈ ਹੈ, ਉਸ 'ਤੇ ਮੈਨੂੰ ਮਾਣ ਹੈ।''
ਸੋਨੂੰ ਸੂਦ ਦੇ ਇਕ ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ''ਆਪਣੇ ਸਾਥੀ ਕਲਾਕਾਰ ਦੇ ਤੌਰ 'ਤੇ ਮੈ ਤਹਾਨੂੰ ਦੋ ਦਹਾਕਿਆਂ ਤੋਂ ਜਾਣਦੀ ਹਾਂ ਪਰ ਅੱਜ ਦੇ ਇਨ੍ਹਾਂ ਮੁਸ਼ਕਲ ਹਾਲਾਤ 'ਚ ਜੋ ਦਇਆ ਤੁਸੀਂ ਦਿਖਾਈ ਹੈ, ਉਸ ਨੇ ਮੈਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਲੋੜਵੰਦਾਂ ਦੀ ਮਦਦ ਲਈ ਸ਼ੁਕਰੀਆ।''

ਦੱਸ ਦਈਏ ਕਿ ਸੋਨੂੰ ਸੂਦ ਨਾਲ 'ਘਰ ਭੇਜੋ ਪਹਿਲ' 'ਚ ਨੀਤੀ ਗੋਇਲ ਵੀ ਮਦਦ ਕਰ ਰਹੀ ਹੈ। ਦੋਵਾਂ ਨੇ ਹੁਣ ਤਕ 20 ਬੱਸਾਂ ਜ਼ਰੀਏ ਕਰਨਾਟਕ ਤੇ ਯੂਪੀ ਦੇ 750 ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਕਿ ਇੱਕ ਬੱਸ ਦੇ ਆਉਣ ਜਾਣ ਦਾ 64 ਹਜ਼ਾਰ ਤੋਂ ਪੌਣੇ ਦੋ ਲੱਖ ਤਕ ਦਾ ਖਰਚ ਆਉਂਦਾ ਹੈ ਤੇ ਇਹ ਖਰਚ ਦੋਵੇਂ ਇਕੱਲੇ ਹੀ ਚੁੱਕ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News