ਸੰਦੀਪ ਔਰ ਪਿੰਕੀ ਫਰਾਰ : ਪਰਿਣੀਤੀ ਨੇ ਸਹਿ-ਅਭਿਨੇਤਾ ਅਰਜੁਨ ਨਾਲ ਸ਼ੇਅਰ ਕੀਤੀ ਤਸਵੀਰ

11/24/2017 6:50:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਪਰਿਣੀਤੀ ਨੇ ਫਿਲਮ ਦੇ ਸਹਿ-ਅਭਿਨੇਤਾ ਅਰਜੁਨ ਕਪੂਰ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਟਰੇਨ 'ਚ ਬੈਠੇ ਨਜ਼ਰ ਆ ਰਹੇ ਹਨ। ਇਸਦੇ ਨਾਲ ਉਨ੍ਹਾਂ ਕੈਪਸ਼ਨ 'ਚ ਲਿਖਿਆ ਹੈ- After 5 years, baba and I are back in a train #Ishaqzaade।
ਦੱਸਣਯੋਗ ਹੈ ਕਿ ਅਰਜੁਨ ਤੇ ਪਰਿਣੀਤੀ ਸਟਾਰਰ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਅਗਲੇ ਸਾਲ 3 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇਹ ਦੋਵੇਂ ਸਟਾਰਜ਼ 'ਇਸ਼ਕਜਾਦੇ' 'ਚ ਨਜ਼ਰ ਆ ਚੁੱਕੇ ਸਨ, ਜੋ ਅਰਜੁਨ ਕਪੂਰ ਦੀ ਡੈਬਿਊ ਫਿਲਮ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਅਰਜੁਨ ਅਤੇ ਪਰਿਣੀਤੀ ਦਾ ਫਿਲਮ 'ਚ ਪਹਿਲਾਂ ਲੁੱਕ ਸ਼ੇਅਰ ਕੀਤਾ ਸੀ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News