ਅਰੁਜਨ ਕਪੂਰ ਨਾਲ ਪਰਿਣੀਤੀ ਹੋਣ ਵਾਲੀ ਹੈ ''ਫਰਾਰ''

1/11/2018 4:01:50 PM

ਮੁੰਬਈ (ਬਿਊਰੋ)— ਦਿਬਾਕਰ ਬੈਨਰਜ਼ੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 'ਚ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਦੀ ਜੋੜੀ ਇਕ ਵਾਰ ਫਿਰ ਦੇਖਣ ਨੂੰ ਮਿਲੇਗੀ। ਫਿਲਹਾਲ ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਹੈ। ਫਿਲਮ ਦੀ ਸ਼ੂਟਿੰਗ ਨੇਪਾਲ ਬਾਰਡਰ ਕੋਲ ਉਤਰਾਖੰਡ 'ਚ ਹੋ ਰਹੀ ਹੈ। ਫਿਲਮ ਨੂੰ ਯਸ਼ ਰਾਜ ਬੈਨਰ ਹੇਠ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਦੋਵਾਂ ਦਾ ਫਰਸਟ ਲੁੱਕ ਸਾਹਮਣੇ ਆਇਆ ਸੀ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari
ਸੂਤਰਾਂ ਮੁਤਾਬਕ ਅਰਜੁਨ ਅਤੇ ਪਰਿਣੀਤੀ ਨੇ 'ਸੰਦੀਪ ਔਰ ਪਿੰਕੀ ਫਰਾਰ' ਦੇ ਟਾਈਟਲ ਟਰੈਕ 'ਫਰਾਰ' ਨੂੰ ਸ਼ੂਟ ਕਰ ਲਿਆ ਹੈ। ਸ਼ੂਟ ਕੀਤਾ ਗਿਆ ਗੀਤ ਬੈਚਲਰ ਪਾਰਟੀ ਦਾ ਹੈ ਜੋ ਕਿ ਇਕ ਆਈਟਮ ਨੰਬਰ ਹੈ ਜਿਸ 'ਚ ਅਰਜੁਨ ਕਪੂਰ ਇਕ ਆਈਟਮ ਬੁਆਏ ਬਣੇ ਹਨ। ਇਸ ਤੋਂ ਪਹਿਲਾਂ 'ਇਸ਼ਕਜਾਦੇ' 'ਚ ਅਰਜੁਨ ਅਤੇ ਪਰਿਣੀਤੀ ਚੋਪੜਾ ਇਕੱਠੇ ਕੰਮ ਕਰ ਚੁੱਕੇ ਸਨ। ਦੋਵਾਂ ਦੀ ਇਹ ਡੈਬਿਊ ਫਿਲਮ ਸੀ ਜੋ ਕਿ ਬਾਕਸ ਆਫਿਸ 'ਤੇ ਹਿੱਟ ਰਹੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News