ਇਸ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸੰਧਿਆ ਮ੍ਰਿਦੁਲ

5/21/2019 4:54:02 PM

ਮੁੰਬਈ(ਬਿਊਰੋ)- ਆਲਟ ਬਾਲਾਜੀ ਨੇ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਮੈਂਟਲਹੁੱਡ' ਦੀ ਘੋਸ਼ਣਾ ਕੀਤੀ ਹੈ ਜੋ ਮਦਰਹੂਡ ਦੇ ਰੋਮਾਂਚਕ ਸਫਰ 'ਤੇ ਆਧਾਰਿਤ ਹੈ। ਕਰਿਸ਼ਮਾ ਕੋਹਲੀ ਦੁਆਰਾ ਨਿਰਦੇਸ਼ਿਤ, 'ਮੈਂਟਲਹੂਡ' 'ਚ ਸੰਧਿਆ ਮ੍ਰਿਦੁਲ ਆਪਣਾ ਡਿਜੀਟਲ ਡੈਬਿਊ ਕਰਨ ਲਈ ਤਿਆਰ ਹੈ। ਬੱਚਿਆਂ ਦਾ ਪਾਲਨ-ਪੋਸ਼ਣ ਕਰਨਾ ਇਕ ਕਲਾ ਹੈ। ਕੁਝ ਇਸ ਨੂੰ ਸਟਿਕ ਵਿਗਿਆਨ ਦੀ ਨਜ਼ਰ ਨਾਲ ਦੇਖਦੇ ਹਨ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਸ਼ੇਰਨੀਆਂ ਦੀ ਤਰ੍ਹਾਂ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਦੀ ਰੱਖਿਆ ਕਰਨਾ ਚੰਗੀ ਤਰ੍ਹਾਂ ਜਾਣਦੀਆਂ ਹਨ। ਆਲਟ ਬਾਲਾਜੀ ਦੀ ਇਸ ਆਗਾਮੀ ਵੈੱਬ ਸੀਰੀਜ਼ 'ਚ ਕਈ ਤਰ੍ਹਾਂ ਦੀਆਂ ਮਾਂਵਾਂ ਨੂੰ ਦੇਖਿਆ ਜਾਵੇਗਾ, ਜੋ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਅਣਉਚਿਤ ਉਮੀਦਾਂ ਦੇ ਤਰੀਕਿਆਂ ਨਾਲ ਪੈਂਤਰੇਬਾਜ਼ੀ ਕਰਦੀਆਂ ਹਨ। ਮਲਟੀ-ਟਾਸਟਿੰਗ ਇਕ ਆਦਤ ਬਣ ਜਾਂਦੀ ਹੈ ਅਤੇ ਲਗਾਤਾਰ ਚਿੰਤਾ ਅਤੇ ਗਿਲਟ ਫੀਲਿੰਗ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ।
ਇਸ ਨਵੇਂ ਕਨਸੈਪਟ ਨੂੰ ਪੇਸ਼ ਕਰਨ ਲਈ ਅਦਾਕਾਰਾ ਸੰਧਿਆ ਮ੍ਰਿਦੁਲ ਵੀ ਹੋਨਹਾਰ ਅਭਿਨੇਤਾਵਾਂ ਦੀ ਟੋਲੀ 'ਚ ਸ਼ਾਮਿਲ ਹੋ ਗਈ ਹੈ। ਸੰਧਿਆ ਇਸ ਸੀਰੀਜ਼ 'ਚ ਇਕ ਮਾਂ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ 'ਚ ਅਦਾਕਾਰਾ ਇਕ ਪ੍ਰਫੈਕਸ਼ਨਿਸਟ ਹੈ ਜੋ ਇਕ ਸੁਪਰਮੌਮ ਹੈ। ਉਹ ਇਹ ਸੁਨਿਸਚਿਤ ਕਰਨ ਲਈ ਕੁਝ ਵੀ ਕਰ ਸਕਦੀ ਹੈ ਕਿ ਉਸ ਦੇ ਬੱਚੇ ਵੀ ਪ੍ਰਫੈਕਟ ਹੋਣ ਅਤੇ ਬੱਚਿਆਂ ਨੂੰ ਪਰਫੈਕਸ਼ਨ ਹਾਸਲ ਕਰਵਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸੰਧਿਆ ਨੇ ਆਪਣੇ ਕਿਰਦਾਰ 'ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਉਹ ਸ਼ੋਅ ਦੀ ਸਭ ਤੋਂ ਸਟਰਾਂਗ ਮਾਂ ਹੈ। ਉਸ ਦਾ ਕਿਰਦਾਰ ਬਹੁਤ ਹੀ ਸ਼ਕਤੀਸ਼ਾਲੀ ਅਤੇ ਹੈਰਾਨ ਕਰ ਦੇਣ ਵਾਲਾ ਕਿਰਦਾਰ ਹੈ।'' ਦੱਸਣਯੋਗ ਹੈ ਕਿ 'ਮੈਂਟਲਹੂਡ' ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਯਕੀਨੀ ਤੌਰ 'ਤੇ ਇਹ ਸੀਰੀਜ਼ ਦੇਖਣ ਲਈ ਉਤਸ਼ਾਹਿਤ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News