ਅਦਾਕਾਰਾ ਨੇ ਖੋਲ੍ਹੇ ਕਾਲੇ ਚਿੱਠੇ, ਕਿਹਾ ''ਸਵੇਰੇ ਅੰਮਾ ਆਖਦੇ, ਰਾਤ ਨੂੰ ਨਾਲ ਸੌਣ ਦੀ ਰੱਖਦੇ ਸੀ ਮੰਗ''

4/17/2018 12:25:56 PM

ਨਵੀਂ ਦਿੱਲੀ(ਬਿਊਰੋ)— ਮਹਿਲਾਵਾਂ ਤੇ ਬੱਚਿਆਂ ਨਾਲ ਵਧ ਰਹੇ ਯੌਨ ਸ਼ੋਸ਼ਣ ਦੇ ਮਾਮਲੇ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮਹਿਲਾਵਾਂ ਦੇਸ਼ ਦੇ ਕਿਸੇ ਵੀ ਕੋਨੇ 'ਚ ਹੁਣ ਅਸੁਰੱਖਿਅਤ ਹਨ। ਇਥੋਂ ਤੱਕ ਕੀ ਫਿਲਮੀ ਸਿਤਾਰਿਆਂ ਨਾਲ ਹੋਏ ਯੌਨ ਸ਼ੋਸ਼ਣ ਦੇ ਖੁਲਾਸਿਆਂ ਨੇ ਵੀ ਇੰਡਸਟਰੀ ਨੂੰ ਹਿੱਲਾ ਕੇ ਰੱਖ ਦਿੱਤਾ ਹੈ।
PunjabKesari
ਹਾਲ ਹੀ 'ਚ ਤਮਿਲ ਅਦਾਕਾਰਾ ਫਿਲਮ ਇੰਡਸਟਰੀ 'ਚ ਵਧ ਰਹੇ ਕਾਸਟਿੰਗ ਕਾਊਚ ਦੇ ਵਿਰੋਧ ਨੂੰ ਲੈ ਕੇ ਸ਼ਰੇਆਮ ਸੜਕ 'ਤੇ ਟਾਪਲੈੱਸ ਹੋ ਗਈ ਸੀ ਪਰ ਬੁਣ ਇਕ ਹੋਰ ਅਦਾਕਾਰਾ ਨੇ ਯੌਨ ਸ਼ੋਸ਼ਣ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਅਦਾਕਾਰਾ ਸੰਧਿਆ ਨਾਇਡੂ ਨੇ ਹੈਦਰਾਬਾਦ ਦੇ ਸੋਮਾਜੀਗੁੱਡਾ ਕਲੱਬ 'ਚ ਹੋਈ ਵੁਮੈਨ ਮੀਟ ਦੌਰਾਨ ਕਾਸਟਿੰਗ ਡਾਇਰੈਕਟਰ 'ਤੇ ਹੈਰਾਨ ਕਰਨ ਵਾਲਾ ਦੋਸ਼ ਲਾਇਆ ਹੈ।
PunjabKesari
ਅਦਾਕਾਰਾ ਸ਼੍ਰੀ ਰੈੱਡੀ ਦੁਆਰਾ ਬੁਲਾਈ ਗਈ ਇਸ ਪ੍ਰੈੱਸ ਕਾਨਫਰੰਸ 'ਚ ਪਿਛਲੇ 10 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਕੰਮ ਕਰ ਰਹੀ ਅਦਾਕਾਰਾ ਸੰਧਿਆ ਨੇ ਦੱਸਿਆ, ''ਮੈਨੂੰ ਇੰਡਸਟਰੀ 'ਚ ਜ਼ਿਆਦਾਤਰ ਮਾਂ ਤੇ ਅੰਟੀ ਦੇ ਕਿਰਦਾਰ ਮਿਲਦੇ ਸਨ ਪਰ ਉਹ ਸਵੇਰੇ ਸ਼ੂਟਿੰਗ 'ਤੇ ਮੈਨੂੰ ਅੰਮਾ/ਮਾਂ ਆਖ ਕੇ ਬੁਲਾਉਂਦੇ ਹਨ ਪਰ ਰਾਤ ਨੂੰ ਮੈਨੂੰ ਆਪਣੇ ਨਾਲ ਸੌਣ ਲਈ ਬੁਲਾਉਂਦੇ ਹਨ।'' ਇਕ ਵਾਰ ਤਾਂ ਇਕ ਵਿਅਕਤੀ ਨੇ ਮੈਨੂੰ ਪੁੱਛਿਆ ਕੀ ਜੋ ਤੂੰ ਕੱਪੜੇ ਪਾਏ ਹੋਏ ਨੇ, ਉਹ ਟ੍ਰਾਂਸਪੈਰੇਂਟ ਹੈ?
PunjabKesari
ਇਸ ਤੋਂ ਇਕ ਦੂਜੀ ਅਦਾਕਾਰਾ ਸੁਨੀਤਾ ਰੈੱਡੀ ਨੇ ਕਿਹਾ, ''ਮੈਨੂੰ ਆਊਟਡੋਟ ਸ਼ੂਟਿੰਗ ਸੈੱਟ 'ਤੇ ਬਾਹਰ ਹੀ ਕੱਪੜੇ ਬਦਲਣੇ ਪੈਂਦੇ ਹਨ। ਮੈਨੂੰ ਮੈਨੇਜਰ ਆਖਦੇ ਹਨ ਕਿ ਸਟਾਰਸ ਦੀ ਵੈਨਿਟੀ ਬੈਨ ਇਸਤੇਮਾਲ ਕਰ ਸਕਦੇ ਹਨ ਪਰ ਸਾਨੂੰ ਇਸ ਦੀ ਆਗਿਆ ਨਹੀਂ, ਸਾਡੇ ਨਾਲ ਸੈੱਟ 'ਤੇ ਕੀੜੇ ਮਕੌੜਿਆਂ ਵਾਂਗ ਵਰਤਾਓ ਹੁੰਦਾ ਹੈ।''
PunjabKesari
ਅਦਾਕਾਰਾ ਸ਼੍ਰੀ ਰੈੱਡੀ ਨੇ ਫਿਲਮ 'ਚੈਂਬਰ' 'ਤੇ ਕਾਸਟਿੰਗ ਕਾਊਚ ਦੇ ਮੁੱਦੇ 'ਤੇ ਚੁੱਪ ਰਹਿਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਸੋਸ਼ਣ ਵਿਰੋਧ ਹੈਦਰਾਬਾਦ ਸਥਿਤ ਫਿਲਮ ਚੈਂਬਰ ਦਫਤਰ ਦੇ ਬਾਹਰ ਸੜਕ 'ਤੇ ਟਾਪਲੈੱਸ ਹੋ ਕੇ ਧਰਨਾ ਦਿੱਤਾ। ਇਹ ਇਲਾਕਾ ਹੈਦਰਾਬਾਦ ਦੇ ਪੌਸ਼ ਜੁਬਲੀ ਹਿਲਸ 'ਚ ਹੈ। ਸ਼੍ਰੀ ਰੈੱਡੀ ਦੇ ਵਿਰੋਧ ਤੋਂ ਬਾਅਦ ਦੱਖਣੀ ਫਿਲਮ ਇੰਡਸਟਰੀ ਦੀਆਂ ਕਈ ਅਦਾਕਾਰਾਂ ਨੇ ਇਸ ਵਿਰੋਧ ਨੂੰ ਅੰਦੋਲਨ ਦਾ ਰੂਪ ਦੇਣ ਦੀ ਠਾਨ ਲਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News