ਸਾਨੀਆ ਦੇ ਬੇਟੇ ''ਤੇ ਆਇਆ ਪਰਿਣੀਤੀ ਨੂੰ ਪਿਆਰ, ਸਾਂਝੀ ਕੀਤੀ ਤਸਵੀਰ

4/2/2019 1:21:01 PM

ਜਲੰਧਰ(ਬਿਊਰੋ)— ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਕਾਫੀ ਚੰਗੇ ਦੋਸਤ ਹਨ ਅਤੇ ਦੋਵੇਂ ਅਕਸਰ ਇਕੱਠੇ ਦਿਖਾਈ ਦਿੰਦੇ ਹਨ। ਹਾਲ ਹੀ 'ਚ ਪਰਿਣੀਤੀ ਨੇ ਸਾਨੀਆ ਦੇ ਬੇਟੇ ਇਜ਼ਾਨ ਮਿਰਜ਼ਾ ਮਲਿਕ ਨਾਲ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਉਹ ਇਜ਼ਾਨ ਨੂੰ ਗੋਦ 'ਚ ਲੈ ਕੇ ਬੈਠੀ ਹੈ। ਇਸ ਦੇ ਨਾਲ ਹੀ ਪਰਿਣੀਤੀ ਨੇ ਕੈਪਸ਼ਨ 'ਚ ਲਿਖਿਆ,''ਇਜੂ ਇਟੇਵਲ ਹੈ ਅਤੇ ਮੈਂ ਇਸ ਨੂੰ ਖਾਣਾ ਚਾਹੁੰਦੀ ਹਾਂ, ਪਰ ਫਿਲਹਾਲ ਮੈਂ ਉਸ ਨੂੰ ਮੇਰਾ ਹੱਥ ਖਾਣ ਦੀ ਪਰਮਿਸ਼ਨ ਦੇ ਦਿੱਤੀ ਹੈ।''

 
 
 
 
 
 
 
 
 
 
 
 
 
 

I’m a khaala now!!!! Izzu is edible and I want to eat him, but for now I’m allowing him to eat my hand 💋💋 @mirzasaniar Can I keep this child foreverrrrrr 😍😍

A post shared by Parineeti Chopra (@parineetichopra) on Apr 1, 2019 at 5:49am PDT


ਜ਼ਿਕਰਯੋਗ ਹੈ ਕਿ ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਕ੍ਰਿਕਟਰ ਸ਼ੋਏਬ ਮਲਿਕ ਨੇ ਆਪਣੇ ਬੇਟੇ ਦਾ ਨਾਮ ਈਜ਼ਾਨ ਮਿਰਜ਼ਾ ਰੱਖਿਆ ਹੈ। ਇਨ੍ਹਾਂ ਦੋਵਾਂ ਨੇ 12 ਅਪ੍ਰੈਲ 2010 ਨੂੰ ਹੈਦਰਾਬਾਦੀ ਰਿਵਾਜ਼ ਨਾਲ ਵਿਆਹ ਕੀਤਾ ਸੀ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਹਾਲ ਹੀ 'ਚ 21 ਮਾਰਚ ਨੂੰ ਰਿਲੀਜ਼ ਹੋਈ ਫਿਲਮ 'ਕੇਸਰੀ' 'ਚ ਅਕਸ਼ੈ ਕੁਮਾਰ ਦੇ ਓਪੋਜਿਟ ਨਜ਼ਰ ਆਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News