ਸਾਨੀਆ ਮਿਰਜ਼ਾ 'ਤੇ ਬਣੇਗੀ ਬਾਇਓਪਿਕ,ਫਿਲਮਕਾਰ ਰੌਨੀ ਸਕਰੂਵਾਲਾ ਨੇ ਖਰੀਦੇ ਰਾਈਟਸ

8/4/2018 6:59:07 PM

ਨਵੀਂ ਦਿੱਲੀ— ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 'ਤੇ ਬਾਇਓਪਿਕ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਖਿਡਾਰੀਆਂ ਦੇ ਜੀਵਨ 'ਤੇ ਬਾਇਓਪਿਕ ਬਣਾਉਣ ਦਾ ਦੌਰ ਚੱਲ ਰਿਹਾ ਹੈ। ਮਿਲਖਾ ਸਿੰਘ, ਮੈਰੀਕਾਮ, ਸਚਿਨ ਤੇਂਦੁਲਕਰ, ਐੱਮ. ਐੱਸ. ਧੋਨੀ ਦੇ ਜੀਵਨ 'ਤੇ ਆਧਾਰਿਤ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਛੇਤੀ ਹੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਸਾਬਕਾ ਪ੍ਰੋਫੈਸ਼ਨਲ ਸ਼ੂਟਰ ਅਭਿਨਵ ਬਿੰਦਰਾ ਦੀ ਬਾਇਓਪਿਕ ਆਉਣ ਵਾਲੀ ਹੈ। ਇਸ ਲੜੀ ਵਿਚ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਨਾਂ ਜੁੜਨ ਵਾਲਾ ਹੈ।

ਦੱਸਿਆ ਜਾ ਰਿਹਾ ਹੈ ਕਿ ਫਿਲਮਕਾਰ ਰੌਨੀ ਸਕਰੂਵਾਲਾ ਨੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 'ਤੇ ਬਣਨ ਵਾਲੀ ਬਾਇਓਪਿਕ ਦੇ ਰਾਈਟਸ ਖਰੀਦ ਲਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News