ਪਹਿਲੀ ਵਾਰ ਦਿਖੀ ਸੰਜੇ-ਰਣਬੀਰ ਦੀ ਜੋੜੀ, ਫੈਨਜ਼ ਲਈ ਰਿਲੀਜ਼ ਹੋਇਆ ਨਵਾਂ ਗੀਤ

7/1/2018 7:09:21 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੰਜੂ' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਉੱਥੇ ਹੀ ਫਿਲਮ ਦਾ ਇਕ ਗੀਤ ਅਜੇ ਰਿਲੀਜ਼ ਹੋਣਾ ਬਾਕੀ ਸੀ। ਇਸ ਗੀਤ ਨੂੰ ਟੀ-ਸੀਰੀਜ਼ ਦੇ ਅਧਿਕਾਰਕ ਯੂਟਿਊਬ ਅਕਾਊਂਟ 'ਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਇਸ ਲਈ ਖਾਸ ਹੈ ਕਿਉਂਕਿ ਗੀਤ 'ਚ ਪਹਿਲੀ ਵਾਰ ਰੀਲ ਲਾਈਫ (ਰਣਬੀਰ ਕਪੂਰ) ਅਤੇ ਰਿਅਲ ਲਾਈਫ (ਸੰਜੇ ਦੱਤ) ਇਕੱਠੇ ਦਿਖਾਈ ਦੇ ਰਹੇ ਹਨ। ਗੀਤ ਦੇ ਬੋਲ ਬੇਹੱਦ ਦਿਲਚਸਪ ਹਨ, ਬਾਬਾ ਬੋਲਤਾ ਹੈ ਬਸ ਹੋ ਗਿਆ...ਗੀਤ 'ਚ ਸੰਜੇ ਦੱਤ ਅਤੇ ਰਣਬੀਰ ਕਪੂਰ ਮੀਡੀਆ ਤੋਂ ਨਾਰਾਜ਼ ਝੂਠੀਆਂ ਖਬਰਾਂ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਇਸ ਗੀਤ ਨੂੰ ਪੁਨੀਤ ਸ਼ਰਮਾ, ਅਭਿਜੀਤ ਜੋਸ਼ੀ ਅਤੇ ਰੋਹਨ ਗੋਖਲੇ ਨੇ ਲਿਖਿਆ ਹੈ। ਬਲੈਕ ਐਂਡ ਵ੍ਹਾਈਟ ਸੂਟ 'ਚ ਰਣਬੀਰ ਪਹਿਲੀ ਵਾਰ ਸੰਜੇ ਦੱਤ ਨਾਲ ਥਿਰਕਦੇ ਨਜ਼ਰ ਆ ਰਹੇ ਹਨ।

ਫਾਕਸ ਸਟਾਰ ਹਿੰਦੀ ਨੇ 'ਸੰਜੂ' ਫਿਲਮ ਨੂੰ ਮਿਲ ਰਹੇ ਹੁੰਗਾਰੇ ਤੋਂ ਬਾਅਦ ਟੀਮ ਨੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਟੀਮ ਸੰਜੂ ਬਹੁਤ ਖੁਸ਼ ਹੈ, ਬੋਲੇ ਤਾਂ ਟੋਟਲ ਹੈਪੀ...ਸਭ ਲੋਕਾਂ ਦਾ ਧੰਨਵਾਦ''। ਫਿਲਮ 'ਸੰਜੂ' ਦੀ ਗੱਲ ਕਰੀਏ ਤਾਂ ਇਹ ਫਿਲਮ ਬਾਕਸ ਆਫਿਸ 'ਤੇ 2 ਦਿਨਾਂ 'ਚ 73 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News