B'Day Spl: ਜਦੋਂ ਨਸ਼ੇ ਦੀ ਲਤ ਕਾਰਨ ਡੁੱਬਣ ਲੱਗਾ ਸੀ ਸੰਜੇ ਦੱਤ ਦਾ ਕਰੀਅਰ

7/29/2019 11:58:54 AM

ਮੁੰਬਈ(ਬਿਊਰੋ)— ਪ੍ਰਸ਼ੰਸਕਾਂ ਵਿਚਕਾਰ ਸੰਜੂ ਬਾਬਾ ਦੇ ਨਾਮ ਨਾਲ ਮਸ਼ਹੂਰ ਸੰਜੇ ਦੱਤ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਸੰਜੇ ਦੱਤ ਅੱਜ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 29 ਜੁਲਾਈ, 1959 ਨੂੰ ਮੁੰਬਈ 'ਚ ਹੋਇਆ। ਦੱਸ ਦੇਈਏ ਕਿ ਸੰਜੇ ਦੇ ਪਿਤਾ ਸੁਨੀਲ ਦੱਤ ਅਤੇ ਮਾਂ ਨਰਗਿਸ ਦੋਵੇਂ ਇੰਡਸਟਰੀ ਦਾ ਵੱਡਾ ਨਾਮ ਸਨ।
PunjabKesari

ਮਾਂ ਦੇ ਦਿਹਾਂਤ ਤੋਂ ਬਾਅਦ ਲੱਗੀ ਭੈੜੀ ਆਦਤ

1981 'ਚ 'ਰਾਕੀ' ਫਿਲਮ ਨਾਲ ਡੈਬਿਊ ਕਰਨ ਵਾਲੇ ਸੰਜੂ ਬਾਬਾ ਨੇ ਸਾਰਿਆਂ ਨੂੰ ਆਪਣੀ ਪਹਿਲੀ ਫਿਲਮ ਨਾਲ ਹੀ ਦੀਵਾਨਾ ਬਣਾ ਲਿਆ। ਸੰਜੇ ਦੀ ਪਹਿਲੀ ਫਿਲਮ ਸੁਪਰਹਿੱਟ ਸਾਬਿਤ ਹੋਈ ਪਰ ਇਸ ਦੇ ਨਾਲ ਇਕ ਬਦਕਿਸਮਤੀ ਭਰਿਆ ਕਿੱਸਾ ਵੀ ਜੁੜ ਗਿਆ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਨਰਗਿਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
PunjabKesari
ਮਾਂ ਦੇ ਦਿਹਾਂਤ ਤੋਂ ਬਾਅਦ ਸੰਜੇ ਨੂੰ ਡਰਗਸ ਲੈਣ ਦੀ ਭੈੜੀ ਆਦਤ ਲੱਗ ਗਈ ਸੀ। ਇਸ ਕਾਰਨ ਉਨ੍ਹਾਂ ਦੇ ਹੱਥ 'ਚੋਂ ਕਈ ਵੱਡੀਆਂ ਫਿਲਮਾਂ ਨਿਕਲਣ ਲੱਗੀਆਂ। ਫਿਰ ਆਖਿਰਕਾਰ ਪਿਤਾ ਸੁਨੀਲ ਦੱਤ ਨੇ ਸੰਜੇ ਨੂੰ ਅਮਰੀਕਾ ਦੇ ਇਕ ਨਸ਼ਾਮੁਕਤੀ ਕੇਂਦਰ 'ਚ ਇਲਾਜ ਲਈ ਭੇਜਿਆ।
PunjabKesari
ਬਾਲੀਵੁਡ ਦੇ ਮਸ਼ਹੂਰ ਅਭਿ‍ਨੇਤਾ ਸੰਜੇ ਦੱਤ 'ਆਰਮਸ ਐਕਟ' ਮਾਮਲੇ 'ਚ ਕਰੀਬ 42 ਮਹੀਨਿਆਂ ਤੱਕ ਜੇਲ ਦੀ ਸਜ਼ਾ ਕੱਟਣ ਤੋਂ ਬਾਅਦ 25 ਫਰਵਰੀ 2016 ਨੂੰ ਪੁਣੇ ਦੀ ਯਰਵਦਾ ਜੇਲ 'ਚੋਂ ਬਾਹਰ ਆਏ।
PunjabKesari
ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੰਜੈ ਦੱਤ ਨੇ 3 ਵਿਆਹ ਕੀਤੇ। ਉਨ੍ਹਾਂ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬਰੇਨ ਟਿਊਮਰ ਕਾਰਨ ਮੌਤ ਹੋ ਗਈ। ਫਿਰ ਉਨ੍ਹਾਂ ਨੇ ਰਿਆ ਨਾਲ ਵਿਆਹ ਕਰਵਾਇਆ ਪਰ ਜਲਦ ਹੀ ਦੋਵੇਂ ਵੱਖ ਹੋ ਗਏ। ਆਖਿਰਕਾਰ ਉਨ੍ਹਾਂ ਨੇ ਮਨਿਯਤਾ ਨਾਲ ਵਿਆਹ ਕੀਤਾ, ਜਿਨ੍ਹਾਂ ਨਾਲ ਉਨ੍ਹਾਂ ਦੇ 2 ਬੱਚੇ ਹਨ।
PunjabKesari
ਸੰਜੇ ਦੱਤ ਦੇ ਖਾਸ ਦੋਸਤ ਸਲਮਾਨ ਖਾਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਸੰਜੈ ਇਕ ਵਧੀਆ ਸਿੰਗਰ ਵੀ ਹਨ। ਫਿਲਹਾਲ ਸੰਜੇ ਦੱਤ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਿਤਾ ਰਹੇ ਹਨ। ਉਹ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਏ ਦਿਨ ਪਰਿਵਾਰ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੇ ਹਨ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਲ 2019 'ਚ ਸੰਜੇ ਦੱਤ 'ਕਲੰਕ' ਫਿਲਮ 'ਚ ਨਜ਼ਰ ਆਏ। ਉਨ੍ਹਾਂ ਨਾਲ ਇਸ ਫਿਲਮ 'ਚ ਮਾਧੁਰੀ ਦੀਕਸ਼ਿਤ ਵੀ ਨਜ਼ਰ ਆਈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News