ਮਾਂ ਨਰਗਿਸ ਦੱਤ ਦੀ ਬਰਸੀ ਮੌਕੇ ਸੰਜੇ ਦੱਤ ਨੇ ਸ਼ੇਅਰ ਕੀਤੀ ਇਹ ਭਾਵੁਕ ਪੋਸਟ

5/4/2020 4:13:42 PM

ਮੁੰਬਈ (ਵੈੱਬ ਡੈਸਕ) —  ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਹ ਪੋਸਟ ਉਨ੍ਹਾਂ ਨੇ ਆਪਣੀ ਮਾਂ ਨਰਗਿਸ ਦੱਤ ਲਈ ਪਾਈ ਹੈ। ਉਨ੍ਹਾਂ ਦੀ ਮਾਂ ਨਰਗਿਸ ਦੱਤ ਵੀ ਬਾਲੀਵੁੱਡ ਫ਼ਿਲਮਾਂ ਦੀ ਬਾਕਮਾਲ ਅਦਾਕਾਰਾ ਸੀ। ਉਨ੍ਹਾਂ ਨੇ 'ਮਦਰ ਇੰਡੀਆ', 'ਅਵਾਰਾ', 'ਸ਼੍ਰੀ 420', 'ਚੋਰੀ ਚੋਰੀ' ਅਤੇ 'ਅੰਦਾਜ਼' ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਨਰਗਿਸ ਦੱਤ ਨੂੰ ਆਪਣੇ ਪੁੱਤਰ ਸੰਜੇ ਦੱਤ ਨਾਲ ਬਹੁਤ ਪਿਆਰ ਸੀ। ਉਹ ਆਪਣੇ ਪੁੱਤਰ ਨੂੰ ਸੁਪਰਸਟਾਰ ਬਣਦੇ ਦੇਖਣਾ ਚਾਹੁੰਦੀ ਸੀ ਪਰ ਸਨਾਜੇ ਦੀ ਫਿਲਮ 'ਰੌਕੀ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੈਂਸਰ ਨਾਲ ਨਰਗਿਸ ਦੀ ਮੌਤ ਹੋ ਗਈ ਸੀ।

 
 
 
 
 
 
 
 
 
 
 
 
 
 

It’s been 39 years since you left us but I know you’re always by my side. I wish you were here with me, today & everyday. Love you and miss you everyday Mom.

A post shared by Sanjay Dutt (@duttsanjay) on May 3, 2020 at 2:04am PDT

 ਸੰਜੇ ਦੱਤ ਨੇ ਆਪਣੀ ਮਾਂ ਦੀ 39ਵੀ ਬਰਸੀ 'ਤੇ ਯਾਦ ਕਰਦੇ ਹੋਏ ਭਾਵੁਕ ਮੈਸੇਜ ਲਿਖਿਆ ਹੈ, ''ਸਾਨੂੰ ਛੱਡ ਕੇ ਗਏ 39 ਸਾਲ ਹੋ ਗਏ ਹਨ ਪਰ ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਕੋਲ ਹੀ ਹੋ। ਕਾਸ਼ ਤੁਸੀਂ ਮੇਰੇ ਨਾਲ ਇਥੇ ਹੁੰਦੇ, ਅੱਜ ਤੇ ਹਰ ਰੋਜ਼। ਮਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਹਰ ਰੋਜ਼ ਯਾਦ ਕਰਦਾ ਹਾਂ।'' ਉਨ੍ਹਾਂ ਦੀ ਇਸ ਪੋਸਟ ਦੇ ਹਜ਼ਾਰਾਂ  ਦੇ ਕੁਮੈਂਟਸ ਤੇ 5 ਲੱਖ ਤੋਂ ਵੱਧ ਲਾਇਕਸ ਆ ਚੁੱਕੇ ਹਨ। ਸੰਜੇ ਦੱਤ ਨਰਗਿਸ ਫਾਊਂਡੇਸ਼ਨ ਦੇ ਹੇਠ ਕੋਰੋਨਾ ਸੰਕਟ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾ ਰਹੇ ਹਨ। 

 
 
 
 
 
 
 
 
 
 
 
 
 
 

While everyone's trying to help as many people as possible, let's all do our bit and make sure that no one sleeps hungry. A small contribution of Rs 600 can feed a family of 4 for 2 weeks. Now is the time when we need to be there for each other! @nargisduttfoundation #IndiaFightsCorona

A post shared by Sanjay Dutt (@duttsanjay) on Apr 21, 2020 at 11:53pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News