ਸੰਜੇ ਦੱਤ ਨੇ ਟੀਨਾ ਮੁਨੀਮ ਨੂੰ ਲੈ ਕੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

6/13/2020 12:39:24 PM

ਮੁੰਬਈ (ਬਿਊਰੋ) — ਸੰਜੇ ਦੱਤ ਬਾਲੀਵੁੱਡ ਦੇ ਸਭ ਤੋਂ ਚਰਚਿਤ ਅਦਾਕਾਰ ਰਹੇ ਹਨ। ਫ਼ਿਲਮ 'ਸੰਜੂ' 'ਚ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਫ਼ਿਲਮ 'ਚ ਉਨ੍ਹਾਂ ਦੇ ਇੱਕ ਪੱਖ ਨੂੰ ਨਹੀਂ ਦਿਖਾਇਆ ਗਿਆ। ਇਹ ਪੱਖ ਸੰਜੇ ਤੇ ਟੀਨਾ ਮੁਨੀਮ ਦੇ ਰਿਸ਼ਤੇ ਦਾ। ਸੰਜੇ ਦੱਤ ਤੇ ਟੀਨਾ ਬਚਪਨ ਤੋਂ ਹੀ ਦੋਸਤ ਸਨ, ਦੋਹਾਂ ਦੀ ਪਹਿਲੀ ਫ਼ਿਲਮ 'ਰਾਕੀ' ਸੀ ਅਤੇ ਇਸ ਫ਼ਿਲਮ ਤੋਂ ਬਾਅਦ ਦੋਹਾਂ ਦੇ ਅਫੇਅਰ ਦੇ ਚਰਚੇ ਸ਼ੁਰੂ ਹੋ ਗਏ ਸਨ।

ਇਸ ਰਿਸ਼ਤੇ ਨੂੰ ਲੈ ਕੇ ਸੰਜੇ ਦੱਤ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ''ਮੈਂ ਟੀਨਾ ਨੂੰ ਪਸੰਦ ਕਰਦਾ ਸੀ। ਮੈਂ ਆਪਣੀ ਆਨ-ਸਕ੍ਰੀਨ ਕੈਮਿਸਟਰੀ ਨੂੰ ਕਦੇ ਵੀ ਐਕਸਪੋਜ਼ ਨਹੀਂ ਕਰਨਾ ਚਾਹੁੰਦਾ ਸੀ। ਮੈਂ ਬਹੁਤ ਹੀ ਮਤਲਬੀ ਸੀ। ਟੀਨਾ ਨੇ ਕਦੇ ਵੀ ਮੈਨੂੰ ਆਪਣੇ ਪਰਿਵਾਰ ਤੋਂ ਦੂਰ ਨਹੀਂ ਕੀਤਾ। ਟੀਨਾ ਉਨ੍ਹਾਂ ਲੋਕਾਂ 'ਚ ਸ਼ਾਮਲ ਸੀ, ਜਿਹੜੇ ਮੈਨੂੰ ਸਮਝਾਉਂਦੇ ਸਨ। ਉਹ ਹਮੇਸ਼ਾ ਆਪਣੀ ਭੈਣ ਤੇ ਪਿਤਾ ਦੇ ਘਰ ਜਾਣ ਲਈ ਕਹਿੰਦੀ ਸੀ। ਮੇਰੀ ਮਾਂ ਦੀ ਮੌਤ ਤੋਂ ਬਾਅਦ ਟੀਨਾ ਨੇ ਮੇਰਾ ਬਹੁਤ ਸਾਥ ਦਿੱਤਾ।''

ਸੰਜੇ ਨੇ ਕਿਹਾ ਕਿ ''ਮੇਰੀ ਮਾਂ ਦੇ ਦਿਹਾਂਤ ਤੋਂ ਬਾਅਦ ਅਸੀਂ ਸਾਰੇ ਆਪਣੇ ਤਰੀਕੇ ਨਾਲ ਇਸ ਦਰਦ 'ਚੋਂ ਬਾਹਰ ਨਿਕਲਣਾ ਚਾਹੁੰਦੇ ਸੀ। ਅਸੀਂ ਸਾਰੇ ਬਹੁਤ ਹੀ ਸੰਵੇਦਨਸ਼ੀਲ ਤੇ ਭਾਵੁਕ ਸਨ। ਮੈਂ ਭਾਵਨਾਤਮਕ ਤੌਰ 'ਤੇ ਬਹੁਤ ਹੀ ਕਮਜ਼ੋਰ ਹਾਂ। ਮੈਨੂੰ ਹਮੇਸ਼ਾ ਅਜਿਹੇ ਸ਼ਖਸ਼ ਦੀ ਜ਼ਰੂਰਤ ਪੈਂਦੀ ਹੈ, ਜਿਹੜਾ ਮੇਰੇ 'ਤੇ ਦਬਾਅ ਬਣਾ ਸਕੇ। ਮੇਰੀ ਮਾਂ ਇਸ ਤਰ੍ਹਾਂ ਕਰਦੀ ਸੀ, ਉਨ੍ਹਾਂ ਦੀ ਮੌਤ ਤੋਂ ਬਾਅਦ ਟੀਨਾ ਨੇ ਉਨ੍ਹਾਂ ਦੀ ਜਗ੍ਹਾ ਲਈ। ਉਨ੍ਹਾਂ ਨੇ ਮੇਰੀ ਜ਼ਿੰਦਗੀ 'ਤੇ ਆਪਣਾ ਪ੍ਰਭੂਤਵ ਜਮਾਇਆ ਪਰ ਮੈਂ ਉਨ੍ਹਾਂ ਨੂੰ ਆਪਣੇ ਕਰੀਅਰ 'ਚ ਦਖਲ ਦੇਣ ਦੀ ਇਜਾਜ਼ਤ ਨਹੀਂ ਦਿੱਤੀ। ਟੀਨਾ ਨੇ ਕਦੇ ਵੀ ਮੈਨੂੰ ਕਿਸੇ ਨਾਲ ਕੰਮ ਕਰਨ ਤੋਂ ਨਹੀਂ ਰੋਕਿਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News