ਜਨਮਦਿਨ ''ਤੇ ਜਾਣੋ ਸੰਜੈ ਖਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ
1/3/2020 11:47:09 AM

ਮੁੰਬਈ(ਬਿਊਰੋ)— ਜਦੋਂ 1964 'ਚ 'ਦੋਸਤੀ' 'ਚ ਇਕ ਨਵਾਂ-ਨਵਾਂ ਜਿਹਾ ਚਾਕਲੇਟੀ ਚਿਹਰਾ ਭਾਰਤੀ ਸਿਲਵਰ ਸਕ੍ਰੀਨ 'ਤੇ ਚਮਕਿਆ ਤਾਂ ਜਿਵੇਂ ਉਸ ਚਿਹਰੇ ਨੇ ਸਾਰਿਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਹਰ ਕੋਈ ਇਸ ਛੋਟੇ ਜਿਹੇ ਰੋਲ 'ਚ ਨਜ਼ਰ 'ਅਸ਼ੋਕ' ਨੂੰ ਵਾਰ-ਵਾਰ ਦੇਖਣਾ ਚਾਹੁੰਦੇ ਸਨ। ਬੱਸ ਫਿਰ ਕੀ ਸੀ ਇਸ ਚਾਕਲੇਟੀ ਚਿਹਰੇ ਵਾਲੇ ਮੁੰਡੇ ਸੰਜੈ ਖਾਨ ਨੇ ਵੀ ਸ਼ਾਇਦ ਕਦੇ ਨਹੀਂ ਸੋਚਿਆ ਸੀ ਕਿ ਉਸ ਨੂੰ ਇਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਣ ਵਾਲਾ ਹੈ। ਨਿਰਮਾਤਾ, ਨਿਰਦੇਸ਼ਕ, ਐਕਟਰ ਅਤੇ ਲੇਖਕ ਸੰਜੈ ਖਾਨ ਅੱਜ ਆਪਣਾ 79ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਸੰਜੈ ਖਾਨ ਬਾਰੇ ਕੁਝ ਖਾਸ ਗੱਲਾਂ...
ਸੰਜੈ ਖਾਨ ਨੇ ਬਾਲੀਵੁੱਡ 'ਚ ਜਦੋਂ 'ਦੋਸਤੀ' ਦੇ ਛੋਟੇ ਜਿਹੇ 'ਅਸ਼ੋਕ' ਨਾਮ ਦੇ ਕਿਰਦਾਰ ਨਾਲ ਡੈਬਿਊ ਕੀਤਾ ਤਾਂ ਰਿਲੀਜ਼ ਦੇ ਅਗਲੇ ਇਕ ਮਹੀਨੇ ਤੱਕ ਉਨ੍ਹਾਂ ਨੇ ਸਿਰਫ ਫਿਲਮਾਂ ਹੀ ਸਾਇਨ ਕੀਤੀਆਂ। ਕੁਝ ਸਾਲ ਪਹਿਲਾਂ ਸਿੰਮੀ ਗਰੇਵਾਲ ਦੇ ਚੈਟ ਸ਼ੋਅ 'ਚ ਸੰਜੈ ਖਾਨ ਨੇ ਆਪਣੀ ਪਤਨੀ ਜ਼ਰੀਨ ਨਾਲ ਇਕ ਇੰਟਰਵਿਯੂ 'ਚ ਇਸ ਗੱਲ ਦਾ ਖੁਲਾਸਾ ਕੀਤਾ।
ਆਪਣੇ ਬਾਲੀਵੁੱਡ ਦੇ ਸਫਰ ਬਾਰੇ ਗੱਲ ਕਰਦੇ ਹੋਏ ਸੰਜੈ ਖਾਨ ਨੇ ਦੱਸਿਆ,'' ਮੈਂ ਕਦੇ ਨਹੀਂ ਸੋਚਿਆ ਸੀ ਕਿ ਲੋਕ ਮੈਨੂੰ ਇਸ ਰੋਲ ਤੋਂ ਬਾਅਦ ਇਸ ਤਰ੍ਹਾਂ ਪਿਆਰ ਕਰਨਗੇ, ਆਉਣ ਵਾਲੇ 30 ਦਿਨਾਂ 'ਚ ਮੈਨੂੰ 100 ਫਿਲਮਾਂ ਸਾਇਨ ਕਰਨ ਦਾ ਮੌਕਾ ਮਿਲਿਆ। ਮੈਂ ਹਰ ਦਿਨ ਕਦੇ 2 ਤੇ ਕਦੇ 5 ਫਿਲਮਾਂ ਸਾਇਨ ਕਰ ਰਿਹਾ ਸੀ। ਸਕਰਿਪਟ ਪੜ੍ਹਨ ਦੀ ਸਪੀਡ ਵੀ ਇਸ ਉਤਸ਼ਾਹ ਨੇ ਕਈ ਗੁਣਾ ਵਧਾ ਦਿੱਤੀ ਸੀ।''
ਸੰਜੈ ਦੇ ਬੇਟਾ ਵੀ ਬਾਲੀਵੁੱਡ ਦੀ ਕੁਝ ਫਿਲਮਾਂ 'ਚ ਨਜ਼ਰ ਆਇਆ। ਜ਼ਾਇਦ ਖਾਨ ਨੇ ਸ਼ਾਹਰੁਖ ਖਾਨ ਸਟਾਰਰ 'ਮੈਂ ਹੂੰ ਨਾ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ ਪਰ ਉਹ ਆਪਣੀ ਪਛਾਣ ਬਣਾਉਣ 'ਚ ਆਪਣੇ ਪਿਤਾ ਦੀ ਤਰ੍ਹਾਂ ਸਫਲ ਨਾ ਹੋਏ। ਉਨ੍ਹਾਂ ਦੀ ਤਿੰਨ ਧੀਆਂ ਵੀ ਬਿਨਾਂ ਕਿਸੇ ਫਿਲਮ 'ਚ ਕੰਮ ਕੀਤੇ ਬਾਲੀਵੁੱਡ ਜਗਤ ਦੇ ਮਸ਼ਹੂਰ ਹਸਤੀਆਂ 'ਚ ਸ਼ਾਮਿਲ ਹਨ। ਬੇਟੀਆਂ 'ਚ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਕਈ ਵਾਰ ਸੁਰਖੀਆਂ ਦਾ ਹਿੱਸਾ ਹੁੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਪ੍ਰਾਜਕਤਾ ਕੋਲੀ ਨੇ ‘ਰਚਿਆ ਇਤਿਹਾਸ’, TIME 100 Creators ਲਿਸਟ ''ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣੀ
