'ਅਸ਼ਕੇ' ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਮਿਲੇਗੀ ਨਵੀਂ ਹੀਰੋਇਨ 'ਸੰਜੀਦਾ ਸ਼ੇਖ'

7/25/2018 6:23:30 PM

ਜਲੰਧਰ (ਬਿਊਰੋ)— 27 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਅਸ਼ਕੇ' ਕਈ ਪੱਖਾਂ ਤੋਂ ਪੰਜਾਬੀ ਸਿਨੇਮਾ ਲਈ ਨਵੇਂ ਤਜਰਬੇ ਲੈ ਕੇ ਆ ਰਹੀ ਹੈ। ਇਸ ਫਿਲਮ ਦਾ ਹਾਲੇ ਤੱਕ ਟ੍ਰੇਲਰ ਰਿਲੀਜ਼ ਨਹੀਂ ਹੋਇਆ ਤੇ ਦੁਨੀਆ ਭਰ ਵਿਚ ਵਸਦੇ ਅਮਰਿੰਦਰ ਗਿੱਲ ਦੇ ਪ੍ਰੇਮੀ ਇਸ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਹਨ। ਇਹ ਫਿਲਮ 'ਰਿਦਮ ਬੁਆਏਜ਼' ਅਤੇ 'ਹੇਅਰ ਓਮਜੀ ਸਟੂਡੀਓ' ਦੀ ਪ੍ਰੋਡਕਸ਼ਨ ਹੈ।

PunjabKesari
'ਰਿਦਮ ਬੁਆਏਜ਼' ਨੇ ਪੰਜਾਬੀ ਸਿਨੇਮਾ ਨੂੰ ਹੁਣ ਤੱਕ ਕਈ ਨਵੇਂ ਚਿਹਰੇ ਦਿੱਤੇ ਹਨ, ਜਿਨ੍ਹਾਂ ਵਿਚ ਸਰਗੁਣ ਮਹਿਤਾ ਦਾ ਨਾਂ ਵੀ ਸ਼ਾਮਲ ਹੈ। ਹੁਣ 'ਅਸ਼ਕੇ' ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਸਨਾ ਸ਼ੇਖ ਨਾਂ ਦੀ ਅਦਾਕਾਰਾ ਮਿਲਣ ਜਾ ਰਹੀ ਹੈ। ਸੰਜੀਦਾ ਸ਼ੇਖ ਨੂੰ ਪਹਿਲੀ ਹੀ ਫਿਲਮ ਵਿਚ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਇਸ ਫਿਲਮ ਵਿਚ ਕੰਮ ਮਿਲਣ 'ਤੇ ਬੇਹੱਦ ਖੁਸ਼ ਹੈ।

PunjabKesari
ਜ਼ਿਕਰਯੋਗ ਹੈ ਕਿ 'ਅਸ਼ਕੇ' ਫਿਲਮ ਭੰਗੜੇ 'ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਅਤੇ ਕੈਨੇਡਾ ਵਿਚ ਕੀਤੀ ਗਈ ਹੈ। ਫਿਲਮ ਵਿਚ ਜਸਵਿੰਦਰ ਭੱਲਾ, ਵੰਦਨਾ ਚੋਪੜਾ, ਸਰਬਜੀਤ ਚੀਮਾ ਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਸੰਵਾਦ ਧੀਰਜ ਰਤਨ ਦੇ ਹਨ। ਸੰਜੀਦਾ ਸ਼ੇਖ ਦਾ ਕਹਿਣਾ ਹੈ ਕਿ 'ਅਸ਼ਕੇ' ਵਿਚ ਕੰਮ ਮਿਲਣ ਕਰਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ।

PunjabKesari

ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿਚ ਕਿਸਮਤ ਅਜ਼ਮਾਈ ਕਰਾਂ ਤੇ ਮੇਰਾ ਇਹ ਸੁਪਨਾ ਕਿਸੇ ਚੰਗੇ ਅਦਾਕਾਰ ਨਾਲ ਪੂਰਾ ਹੋਵੇ। ਜਦੋਂ ਮੈਨੂੰ 'ਅਸ਼ਕੇ' ਬਾਰੇ ਪਤਾ ਲੱਗਾ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਣਾ ਕੋਈ ਛੋਟੀ ਗੱਲ ਨਹੀਂ।

PunjabKesari

ਸੰਜੀਦਾ ਸ਼ੇਖ ਦਾ ਕਹਿਣਾ ਹੈ ਕਿ 'ਅਸ਼ਕੇ' ਫਿਲਮ ਇਕ ਜਨੂੰਨ ਦੀ ਕਹਾਣੀ ਹੈ। ਅਜਿਹਾ ਜਨੂੰਨ, ਜਿਹੜਾ ਜਵਾਨੀ ਅੰਦਰ ਜੋਸ਼ ਭਰਦਾ ਹੈ। ਭੰਗੜੇ ਦੀ ਟੀਮ ਜਿਸ ਤਰ੍ਹਾਂ ਜਨੂੰਨ ਨਾਲ ਪੇਸ਼ਕਾਰੀ ਕਰਦੀ ਹੈ, ਉਹ ਕਮਾਲ ਹੈ। ਇਹ ਫਿਲਮ ਜਵਾਨੀ ਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਵੇਗੀ। ਕੁੱਝ ਸਿੱਖਣ ਨੂੰ ਮਿਲੇਗਾ ਅਤੇ ਮਨੋਰੰਜਨ ਵੀ ਕਮਾਲ ਹੋਵੇਗਾ।

PunjabKesari
ਸੰਜੀਦਾ ਸ਼ੇਖ ਮੁਤਾਬਕ, ਰਿਦਮ ਬੁਆਏਜ਼ ਵਰਗੇ ਵੱਡੇ ਬੈਨਰ ਨਾਲ ਕੰਮ ਕਰਨਾ ਆਪਣੇ-ਆਪ ਵਿਚ ਮਾਣਮੱਤੀ ਗੱਲ ਹੈ। ਇਸ ਲਈ ਮੈਂ ਕਾਰਜ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। 27 ਜੁਲਾਈ ਲਈ ਮੇਰੇ ਅੰਦਰ ਬੇਹੱਦ ਉਤਸੁਕਤਾ ਹੈ, ਜਿਉਂ-ਜਿਉਂ ਫਿਲਮ ਰਿਲੀਜ਼ ਦਾ ਦਿਨ ਨੇੜੇ ਆ ਰਿਹਾ ਹੈ, ਮੇਰੀ ਉਤਸੁਕਤਾ ਵਧ ਰਹੀ ਹੈ। ਸਾਡੀ ਪੂਰੀ ਟੀਮ ਨੂੰ ਆਸ ਹੈ ਕਿ 'ਅਸ਼ਕੇ' ਰਿਕਾਰਡਤੋੜ ਸਫ਼ਲਤਾ ਹਾਸਲ ਕਰੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News