ਸਪਨਾ ਚੌਧਰੀ ਦੇ ਡਾਂਸ ਸ਼ੋਅ ''ਚ ਚੱਲੀਆਂ ਡਾਗਾਂ

4/14/2019 12:04:51 PM

ਮੁੰਬਈ (ਬਿਊਰੋ) — ਹਰਿਆਣਵੀਂ ਡਾਂਸਰ ਸਪਨਾ ਚੌਧਰੀ ਆਪਣੇ ਡਾਂਸ ਲਈ ਜਿੱਥੇ ਜਾਣੀ ਜਾਂਦੀ ਹੈ ਉੱਥੇ ਉਸ ਦਾ ਬੇਬਾਕ ਅੰਦਾਜ਼ ਵੀ ਸਾਰਿਆਂ ਨੂੰ ਪਸੰਦ ਆਉਂਦਾ ਹੈ। ਜਦੋਂ ਉਹ ਡਾਂਸ ਕਰਦੀ ਹੈ ਤਾਂ ਸ਼ੋਅ 'ਚ ਮੌਜੂਦ ਹਰ ਸ਼ਖਸ ਝੂਮਣ ਲੱਗ ਜਾਂਦਾ ਹੈ ਪਰ ਇਸ ਦੇ ਨਾਲ ਇਕ ਹੋਰ ਗੱਲ ਹੈ ਕਿ ਸਪਨਾ ਚੌਧਰੀ ਦੇ ਸ਼ੋਅ 'ਚ ਭੀੜ ਭੜਕ ਜਾਂਦੀ ਹੈ। ਇੱਥੋਂ ਤੱਕ ਕਿ ਲੋਕਾਂ 'ਚ ਮਾਰ ਕੁੱਟ ਵੀ ਹੋ ਜਾਂਦੀ ਹੈ।

PunjabKesari
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੇ ਸ਼ੋਅ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਲੋਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਡਾਂਗਾਂ ਚੱਲ ਰਹੀਆਂ ਹਨ।

PunjabKesari

ਇਸ ਵੀਡੀਓ 'ਚ ਸਪਨਾ ਚੌਧਰੀ ਵੀ ਖੜ੍ਹੀ ਨਜ਼ਰ ਆ ਰਹੀ ਹੈ। ਉਹ ਸ਼ੋਅ 'ਚ ਹੰਗਾਮਾ ਦੇਖ ਕੇ ਮੁਸਕਰਾ ਰਹੀ ਹੈ। ਦੱਸ ਦਈਏ ਕਿ ਭਾਵੇਂ ਇਹ ਵੀਡੀਓ ਪੁਰਾਣਾ ਹੈ ਪਰ ਇਹ ਵਾਇਰਲ ਹੁਣ ਹੋ ਰਿਹਾ ਹੈ।

PunjabKesari
ਸਟੇਜ ਸ਼ੋਅ ਦੀ ਸ਼ਾਨ ਆਖੀ ਜਾਣ ਵਾਲੀ ਸਪਨਾ ਚੌਧਰੀ ਇਨ੍ਹੀਂ ਦਿਨੀਂ ਅਜੈ ਹੁੱਡਾ ਦੇ ਨਾਲ ਕੀਤੇ ਸਟੇਜ ਸ਼ੋਅ ਕਰਕੇ ਕਾਫੀ ਚਰਚਾ 'ਚ ਹੈ।

PunjabKesari

ਅਜੈ ਹੁੱਡਾ ਦੇ ਮਸ਼ਹੂਰ ਗੀਤ 'ਸਾਲਿਡ ਬਾਡੀ' 'ਤੇ ਸਪਨਾ ਨੇ ਅਜੈ ਨਾਲ ਸਟੇਜ ਸ਼ੋਅ ਕੀਤਾ ਸੀ। ਇਸ ਸ਼ੋਅ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੌਜ਼ੂਦ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News