ਲੋਕਾਂ ਦੀ ਮਦਦ ਲਈ ਅੱਗੇ ਆਈ ਸਪਨਾ ਚੌਧਰੀ, ਜ਼ਮੀਨ ’ਤੇ ਬੈਠ ਬੇਲੀਆਂ ਪੂੜੀਆਂ

5/12/2020 11:02:34 AM

ਨਵੀਂ ਦਿੱਲੀ(ਬਿਊਰੋ)- ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ਵਿਚ ਲਾਕਡਾਊਨ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਕਈ ਸੰਸਥਾਵਾਂ ਗਰੀਬ ਅਤੇ ਬੇਘਰ ਮਜ਼ਦੂਰਾਂ ਦੀ ਮਦਦ ਕਰਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਿੱਲੀ ਪੁਲਸ ਵੀ ਬੇਘਰ ਅਤੇ ਗਰੀਬ ਲੋਕਾਂ ਦੀ ਮਦਦ ਲਈ ਸਮਾਜਸੇਵਾ ਮਿਸ਼ਨ ’ਤੇ ਹਨ। ਪੁਲਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਕੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਵੀ ਮਦਦ ਨੂੰ ਅੱਗੇ ਆਈ ਹੈ। ਦਰਅਸਲ ਸਪਨਾ ਚੌਧਰੀ ਨੇ ਨਜਫਗੜ ਥਾਣੇ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਇੱਥੇ ਮੌਜ਼ੂਦ ਪੁਲਸ ਵਾਲਿਆਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਸਪਨਾ ਨੇ ਪੁਲਸ ਦੀ ਭੂਮਿਕਾ ਤੋਂ ਖੁਸ਼ ਹੁੰਦੇ ਹੋਏ ਖੁਦ ਵੀ ਸਹਿਯੋਗ ਦਿੱਤਾ ਅਤੇ ਲੋਕਾਂ ਲਈ ਜ਼ਮੀਨ ’ਤੇ ਬੈਠ ਕੇ ਪੂੜੀਆਂ ਬੇਲੀਆਂ।
मदद को आगे आईं सपना, जमीन पर बैठकर बेली पूड़ियां, पुलिस को किया सैल्यूट
ਦੱਸ ਦੇਈਏ ਕਿ ਨੈਸ਼ਨਲ ਲਾਕਡਾਊਨ ਵਿਚਕਾਰ ਸਪਨਾ ਚੌਧਰੀ ਨਜਫਗੜ ਪੁਲਸ ਥਾਣੇ ਦਾ ਹੌਂਸਲਾ ਵਧਾਉਣ ਇੱਥੇ ਪਹੁੰਚੀ ਸੀ। ਸਪਨਾ ਚੌਧਰੀ ਇਸ ਦੌਰਾਨ ਪੁਲਸ ਵਾਲਿਆਂ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਤੇ ਖੁਸ਼ ਦਿਸੀ ਅਤੇ ਉਨ੍ਹਾਂ ਨੇ ਉੱਥੇ ਮੌਜ਼ੂਦ ਪੁਲਸ ਵਾਲਿਆਂ ਨੂੰ ਸੈਲੀਊਟ ਵੀ ਕੀਤਾ।"
मदद को आगे आईं सपना, जमीन पर बैठकर बेली पूड़ियां, पुलिस को किया सैल्यूट
ਸਪਨਾ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨੂੰ ਮੈਸੇਜ ਵੀ ਦਿੱਤਾ ਸੀ। ਉਨ੍ਹਾਂ ਨੇ ਕਿਹਾ,‘‘ਜਿਵੇਂ ਮੈਂ ਆਪਣੇ ਪੁਰਾਣੇ ਵੀਡੀਓਜ਼ ਨੂੰ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਯਾਦ ਕਰ ਰਹੀ ਹਾਂ, ਖੁਸ਼ ਹੋ ਰਹੀ ਹਾਂ, ਤੁਸੀਂ ਵੀ ਆਪਣੇ ਪਰਿਵਾਰ ਨਾਲ ਆਪਣੇ ਘਰ ’ਚ ਪੁਰਾਣੀਆਂ ਤਸਵੀਰਾਂ ਦੇਖੋ, ਯਾਦਾਂ ਤਾਜ਼ਾ ਕਰੋ ਅਤੇ ਸਭ ਨਾਲ ਖੁਸ਼ ਰਹੋ। ਆਪਣੇ ਵੱਡੇ ਬਜ਼ੁਰਗਾਂ ਦਾ ਧਿਆਨ ਰੱਖੋ, ਘਰ ’ਚ ਇਕੱਠੇ ਮਿਲ ਕੇ ਕੰਮ ਕਰੋ। ਇਹ ਸਮਾਂ ਔਖਾ ਹੈ, ਆਓ ਸਭ ਮਿਲ ਕੇ ਇਨਸਾਨ ਹੋਣ ਦਾ ਫਰਜ਼ ਨਿਭਾਈਏ।’’
मदद को आगे आईं सपना, जमीन पर बैठकर बेली पूड़ियां, पुलिस को किया सैल्यूट



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News