ਪਰਿਵਾਰ ਨਾਲ ਇੰਝ ਮਨਾਇਆ ਸਪਨਾ ਚੌਧਰੀ ਨੇ ਬਰਥਡੇ, ਵੀਡੀਓ ਵਾਇਰਲ

9/25/2019 12:16:37 PM

ਮੁੰਬਈ (ਬਿਊਰੋ) — ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ 25 ਸਤੰਬਰ ਯਾਨੀ ਕਿ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਜੀ ਹਾਂ, ਹਾਲ ਹੀ 'ਚ ਸਪਨਾ ਚੌਧਰੀ ਦਾ ਇਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਸ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

Happy birthday @itssapnachoudhary 🎂🎂🎂🎁🎁🎁🎁🎁🎈🎈🎈❤️❤️❤️🎉🎉🎉🎉

A post shared by SAPNA & KARAN (@itskaranchoudhary) on Sep 24, 2019 at 7:02pm PDT


ਦੱਸ ਦਈਏ ਕਿ ਸਪਨਾ ਚੌਧਰੀ ਨੇ ਛੋਟੀ ਉਮਰ 'ਚ ਕਲਾਕਾਰੀ ਦੇ ਖੇਤਰ 'ਚ ਕਦਮ ਰੱਖ ਲਿਆ ਸੀ। ਆਪਣੀ ਮਿਹਨਤ ਸਦਕਾ ਅੱਜ ਉਸ ਨੇ ਮਿਊਜ਼ਿਕ ਅਤੇ ਫਿਲਮੀ ਜਗਤ 'ਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਉਸ ਨੇ ਆਪਣੇ ਡਾਂਸ ਦੇ ਠੁਮਕਿਆਂ ਨਾਲ ਸਾਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।

 
 
 
 
 
 
 
 
 
 
 
 
 
 

Lootera Song Out Now.. #sapnachoudhary #sapnachaudhary

A post shared by SAPNA & KARAN (@itskaranchoudhary) on Sep 20, 2019 at 2:24am PDT


ਦੱਸਣਯੋਗ ਹੈ ਕਿ ਹਾਲ ਹੀ 'ਚ ਸਪਨਾ ਚੌਧਰੀ ਪੰਜਾਬੀ ਗਾਇਕ ਆਰ. ਨੇਤ ਦੇ ਨਵੇਂ ਗੀਤ 'ਲੁਟੇਰਾ' 'ਚ ਆਪਣੀਆਂ ਅਦਾਵਾਂ ਬਿਖੇਰਦੀ ਨਜ਼ਰ ਆਈ। 'ਲੁਟੇਰਾ' ਗੀਤ 12 ਮਿਲੀਅਨ ਵਿਊਜ਼ ਨਾਲ ਟਰੈਂਡਿੰਗ 'ਚ ਛਾਇਆ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News