ਕੀ ਸਪਨਾ ਚੌਧਰੀ ਨੇ ਕਰਵਾ ਲਈ ਹੈ ਮੰਗਣੀ?

3/17/2020 10:04:43 AM

ਮੁੰਬਈ(ਬਿਊਰੋ)- ਹਰਿਆਣਾ ਦੀ ਸਟਾਰ ਡਾਂਸਰ ਅਤੇ ਸਾਰਿਆਂ ਦੀ ਮਨਪਸੰਦੀ ਸਪਨਾ ਚੌਧਰੀ ਦੀ ਜ਼ਿੰਦਗੀ ਵਿਚ ਜਲਦ ਨਵਾਂ ਮੋੜ ਆਉਣ ਵਾਲਾ ਹੈ। ਖਬਰ ਹੈ ਕਿ ਸਪਨਾ ਚੌਧਰੀ ਆਪਣੇ ਕਈ ਫੈਨਜ਼ ਦਾ ਦਿਲ ਤੋੜ ਕੇ ਵਿਆਹ ਦੇ ਬੰਧਨ ਵਿਚ ਬੱਝਣ ਵਾਲੀ ਹੈ। ਹੁਣ ਕੌਣ ਹੈ ਉਹ ਸ਼ਖਸ ਜਿਸ ’ਤੇ ਸਪਨਾ ਚੌਧਰੀ ਦਾ ਦਿਲ ਆਇਆ ਹੈ। ਆਓ ਜਾਣਦੇ ਹਾਂ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸਪਨਾ ਚੌਧਰੀ ਹਰਿਆਣਾ ਦੇ ਇਕ ਲੜਕੇ ਨੂੰ ਡੇਟ ਕਰ ਰਹੀ ਹੈ। ਇਸ ਲੜਕੇ ਨੂੰ ਹਰਿਆਣਾ ਦਾ ਬੱਬੂ ਮਾਨ ਕਿਹਾ ਜਾਂਦਾ ਹੈ। ਇਸ ਲੜਕੇ ਦਾ ਨਾਮ ਵੀਰ ਸਾਹੂ ਦੱਸਿਆ ਜਾ ਰਿਹਾ ਹੈ। ਦੋਵਾਂ ਦੇ ਅਫੇਅਰ ਦੇ ਚਰਚੇ ਅੱਜਕਲ ਸਾਰਿਆਂ ਦੀ ਜ਼ੁਬਾਨ ’ਤੇ ਹੈ।
Image result for sapna choudhary bridal
ਅਜਿਹੇ ਵਿਚ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਲਦ ਹੀ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਮ ਦੇ ਸਕਦੇ ਹਨ। ਇਕ ਇੰਟਰਵਿਊ ਦੌਰਾਨ ਸਪਨਾ ਨੇ ਵੀਰ ਸਾਹੂ ਦੀ ਕਾਫ਼ੀ ਤਾਰੀਫ ਵੀ ਕੀਤੀ ਹੈ। ਉਨ੍ਹਾਂ ਨੇ ਵੀਰ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਬਾਰੇ ਵਿਚ ਵੀ ਦੱਸਿਆ। ਸਪਨਾ ਨੇ ਕਿਹਾ,‘‘ਵੀਰ ਸਾਫ਼ ਦਿਲ ਦੇ ਹਨ। ਸਾਡੀ ਪਹਿਲੀ ਮੁਲਾਕਾਤ 2015-16 ਵਿਚ ਇਕ ਐਵਾਰਡ ਸ਼ੋਅ ਵਿਚ ਹੋਈ ਸੀ।
Image result for sapna choudhary bridal
ਪਹਿਲੀ ਵਾਰ ਵੀਰ ਨੂੰ ਦੇਖ ਮੈਨੂੰ ਲੱਗਾ ਕਿ ਉਹ ਕਾਫ਼ੀ ਗੁੱਸੇ ਵਾਲੇ ਹਨ ਪਰ ਫਿਰ ਹੌਲੀ-ਹੌਲੀ ਸਾਡੀ ਦੋਸਤੀ ਪਿਆਰ ਵਿਚ ਬਦਲ ਗਈ। ਖਬਰਾਂ ਤਾਂ ਇਹ ਵੀ ਹਨ ਕਿ ਸਪਨਾ ਵੀਰ ਦੀ ਮੰਗਣੀ ਹੋ ਚੁੱਕੀ ਹੈ। ਹਾਲਾਂਕਿ ਅਜੇ ਤਕ ਸਪਨਾ ਚੌਧਰੀ ਦੇ ਵਿਆਹ ਨੂੰ ਲੈ ਕੇ ਸਪਨਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਤ ਕੁਮੈਂਟ ਨਹੀਂ ਆਇਆ ਹੈ। ਨਾਲ ਹੀ ਖ਼ਬਰ 'ਤੇ ਕਿਸੇ ਨੇ ਕੋਈ ਕੁਮੈਂਟ ਨਹੀਂ ਕੀਤਾ ਹੈਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News