ਕਿਉਂ ਹਰ ਸ਼ੋਅ ''ਚ ਸਪਨਾ ਚੌਧਰੀ ਪਾਉਂਦੀ ਹੈ ਸਲਵਾਰ ਸੂਟ, ਪਹਿਲੀ ਵਾਰ ਖੁੱਲ੍ਹਿਆ ਰਾਜ਼

9/27/2019 9:54:09 AM

ਜਲੰਧਰ (ਬਿਊਰੋ) — ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਲੱਖਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸਪਨਾ ਚੌਧਰੀ ਦੇ ਨਾ ਸਿਰਫ ਡਾਂਸ ਸਟੈੱਪ ਮਸ਼ਹੂਰ ਹਨ ਸਗੋ ਜਿਸ ਗੀਤ 'ਤੇ ਉਹ ਥਿਰਕਦੀ ਹੈ, ਉਹ ਵੀ ਸੁਪਰ ਹਿੱਟ ਹਨ। ਸਪਨਾ ਚੌਧਰੀ 12 ਸਾਲ ਦੀ ਉਮਰ 'ਚ ਡਾਂਸ ਕਰਨ ਅਤੇ ਗਾਉਣ ਲੱਗ ਗਈ ਸੀ। ਉਸ ਸਮੇਂ ਉਸ ਕੋਲ ਜ਼ਿਆਦਾ ਪੈਸਾ ਨਹੀਂ ਸੀ ਕਿ ਉਹ ਆਪਣੇ ਸ਼ੋਅ ਦੌਰਾਨ ਵੱਖ-ਵੱਖ ਕੱਪੜੇ ਲਵੇ ਪਰ ਅੱਜ ਉਸ ਦੀ ਕਮਾਈ ਲੱਖਾਂ 'ਚ ਹੈ। ਇਸ ਦੇ ਬਾਵਜੂਦ ਸਪਨਾ ਹਰ ਸ਼ੋਅ 'ਚ ਸਲਵਾਰ ਸੂਟ ਹੀ ਪਾ ਕੇ ਹੀ ਡਾਂਸ ਕਰਦੀ ਹੈ। ਲੋਕ ਅਕਸਰ ਸਵਾਲ ਕਰਦੇ ਹਨ ਕਿ ਇੰਨਾ ਪੈਸਾ ਹੋਣ ਦੇ ਬਾਵਜ਼ੂਦ ਸਪਨਾ ਸਲਵਾਰ ਸੂਟ ਹੀ ਕਿਉਂ ਪਾਉਂਦੀ ਹੈ।

Image result for sapna chaudhari

ਇਸ ਰਾਜ਼ ਤੋਂ ਸਪਨਾ ਨੇ ਇਕ ਇੰਟਰਵਿਊ 'ਚ ਪਰਦਾ ਹਟਾਇਆ ਅਤੇ ਉਸ ਨੇ ਕਿਹਾ 'ਸਲਵਾਰ ਸੂਟ 'ਚ ਮੈਨੂੰ ਡਾਂਸ ਕਰਨਾ ਸੌਖਾ ਲੱਗਦਾ ਹੈ। ਕੋਈ ਹੋਰ ਡਰੈੱਸ ਪਾ ਕੇ ਡਾਂਸ ਕਰਨਾ ਮੈਨੂੰ ਪਸੰਦ ਨਹੀਂ ਹੈ ਕਿਉਂਕਿ ਹੋਰ ਡਰੈੱਸ 'ਚ ਨੰਗੇਜ ਦਿਖਾਈ ਦਿੰਦਾ ਹੈ। ਮੇਰੇ ਸ਼ੋਅ 'ਚ ਪਰਿਵਾਰਕ ਮੈਂਬਰ ਵੀ ਹੁੰਦੇ ਹਨ। ਇਸ ਤਰ੍ਹਾਂ ਦੀ ਸਥਿਤੀ 'ਚ ਮੈਨੂੰ ਸਲਵਾਰ ਸੂਟ 'ਚ ਹੀ ਡਾਂਸ ਕਰਨਾ ਪਸੰਦ ਹੈ।'

Image result for sapna chaudhari

ਦੱਸ ਦਈਏ ਕਿ ਇਸ ਦੇ ਬਾਵਜੂਦ ਸਪਨਾ ਚੌਧਰੀ ਆਪਣੀ ਨਿੱਜੀ ਜ਼ਿੰਦਗੀ 'ਚ ਆਪਣੀ ਡਰੈੱਸ ਨੂੰ ਲੈ ਕੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ, ਜਿਸ ਦਾ ਸਬੂਤ ਉਸ ਦੇ ਇੰਸਟਾਗ੍ਰਾਮ ਪੋਸਟ ਤੋਂ ਮਿਲ ਜਾਂਦਾ ਹੈ।

Image result for sapna chaudhari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News