OMG ਜਦੋਂ ਪਿਤਾ ਦੀ ਹਾਂ 'ਤੇ ਅਦਾਕਾਰਾ ਨੇ ਦਿੱਤੇ 'ਬੈਡਰੂਮ ਸੀਨਜ਼', ਜਾਣੋ ਪੂਰਾ ਮਾਮਲਾ

1/29/2018 5:50:03 PM

ਮੁੰਬਈ(ਬਿਊਰੋ)— ਟੀ. ਵੀ. ਸ਼ੋਅ '24' 'ਚ ਨਜ਼ਰ ਆਈ ਸਪਨਾ ਪੱਬੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਖਾਮੋਸ਼ੀਆਂ' ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਕਈ ਬੋਲਡ ਸੀਨਜ਼ ਦਿੱਤੇ ਸਨ। ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਬ੍ਰੀਦ' 'ਚ ਉਹ ਆਰ ਮਾਧਵਨ ਨਾਲ ਨਜ਼ਰ ਆ ਰਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 'ਖਾਮੋਸ਼ੀਆਂ' 'ਚ ਉਨ੍ਹਾਂ ਦਾ ਬੇਹੱਦ ਹੀ ਬੋਲਡ ਰੋਲ ਸੀ, ਇਸ ਫਿਲਮ 'ਤੇ ਤੁਹਾਡੇ ਪਿਤਾ ਦੀ ਕੀ ਪ੍ਰਤੀਕਿਰਿਆ ਰਹੀ ਸੀ।

PunjabKesari

ਇਸ ਦੇ ਜਵਾਬ 'ਚ ਸਪਨਾ ਨੇ ਦੱਸਿਆ ਕਿ, ''ਮੈਂ 'ਖਾਮੋਸ਼ੀਆਂ' ਆਪਣੇ ਪਿਤਾ ਤੋਂ ਪੁੱਛ ਕੇ ਸਾਈਨ ਕੀਤੀ ਸੀ। ਮੈਂ ਉਨ੍ਹਾਂ ਨੂੰ ਫੋਨ ਕੀਤਾ ਤੇ ਉਨ੍ਹਾਂ ਤੋਂ ਪੁੱਛਿਆ ਕਿ ਮੇਰੇ ਕੋਲ੍ਹ ਇਕ ਫਿਲਮ ਦਾ ਆਫਰ ਆਇਆ ਹੈ, ਜਿਸ 'ਚ ਕਾਫੀ ਬੈਡਰੂਮ ਸੀਨਜ਼ ਹਨ।''

PunjabKesari

ਇਹ ਸੁਣ ਕੇ ਉਹ ਚੁੱਪ ਹੋ ਗਏ ਤਾਂ ਮੈਂ ਉਨ੍ਹਾਂ ਨੂੰ ਕਿਹਾ, ''ਪਾਪਾ ਇਸ ਤਰ੍ਹਾਂ ਦੇ ਸੀਨ ਕਰੀਨਾ 'ਕੁਰਬਾਨ' 'ਚ, ਪ੍ਰਿਅੰਕਾ 'ਇਤਰਾਜ਼' 'ਚ ਕਰ ਚੁੱਕੀ ਹੈ...'' ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਫੋਨ 'ਤੇ ਫਿਲਮ 'ਚ ਕੰਮ ਕਰਨ ਲਈ ਇਨਕਾਰ ਤਾਂ ਨਹੀਂ ਕੀਤਾ ਪਰ ਮੁੜ ਕਦੇ ਇਸ ਮੁੱਦੇ 'ਤੇ ਗੱਲ ਵੀ ਨਹੀਂ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਸਪਨਾ ਬਚਪਨ 'ਚ ਏਅਰ ਹੌਸਟੈੱਸ ਬਣਨਾ ਚਾਹੁੰਦੀ ਸੀ ਪਰ ਇਸ ਲਈ ਉਨ੍ਹਾਂ ਦੇ ਪਿਤਾ ਰਾਜ਼ੀ ਨਹੀਂ ਸਨ। ਉਨ੍ਹਾਂ ਦੇ ਪਿਤਾ ਕਾਫੀ ਸਖਤ ਸੁਭਾਅ ਦੇ ਹਨ। ਬਿਲਕੁਲ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ ਅਮਰੀਸ਼ ਪੁਰੀ ਵਰਗੇ।

PunjabKesari

ਜਦੋਂ ਮੈਂ ਯੂਨੀਵਰਸਿਟੀ 'ਚ ਆਈ ਤਾਂ ਮੈਂ ਮਾਡਲਿੰਗ ਸ਼ੁਰੂ ਕੀਤੀ ਸੀ, ਕਿਉਂਕਿ ਮੇਰੇ ਪਿਤਾ ਉੱਥੇ ਨਹੀਂ ਸਨ। ਮੈਂ ਆਪਣੇ ਖਰਚੇ ਲਈ ਮੈਕਡਾਨਲਡਸ 'ਚ ਵੀ ਕੰਮ ਕੀਤਾ ਤੇ ਗ੍ਰੈਜੂਏਟ ਹੋਣ ਤੋਂ ਬਾਅਦ ਇਕ ਮਲਟੀ ਨੈਸ਼ਨਲ ਕੰਪਨੀ 'ਚ ਵੀ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News