''ਕੁਲੀ ਨੰਬਰ 1'' ਦੇ ਰੀਮੇਕ ''ਚ ਵਰੁਣ ਨਾਲ ਨਜ਼ਰ ਆਵੇਗੀ ਸਾਰਾ ਅਲੀ ਖਾਨ

4/26/2019 9:21:14 AM

ਮੁੰਬਈ(ਬਿਊਰੋ)— ਅਦਾਕਾਰਾ ਸਾਰਾ ਅਲੀ ਖਾਨ 'ਕੁਲੀ ਨੰਬਰ 1' ਫਿਲਮ ਦੇ ਰੀਮੇਕ 'ਚ ਨਜ਼ਰ ਆਵੇਗੀ। ਨਿਰਮਾਤਾਵਾਂ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਸਾਲ 2018 'ਚ 'ਕੇਦਾਰਨਾਥ' ਫਿਲਮ ਨਾਲ ਆਪਣੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਾਰਾ ਬਾਰੇ ਅਟਕਲਾਂ ਸਨ ਕਿ ਉਹ ਹਿੱਟ ਕਾਮੇਡੀ ਦੇ ਨਵੇਂ ਐਡੀਸ਼ਨ 'ਚ ਵਰੁਣ ਧਵਨ ਨਾਲ ਮੁੱਖ ਭੂਮਿਕਾ 'ਚ ਹੋਵੇਗੀ।
PunjabKesari
ਅਸਲੀ 'ਕੁਲੀ ਨੰਬਰ 1' ਫਿਲਮ 'ਚ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਮੁੱਖ ਭੂਮਿਕਾ 'ਚ ਸਨ। ਇਸ ਫਿਲਮ ਦਾ ਨਿਰਦੇਸ਼ਨ ਵਰੁਣ ਦੇ ਪਿਤਾ ਫਿਲਮ ਨਿਰਮਾਤਾ ਡੇਵਿਡ ਧਵਨ ਨੇ ਕੀਤਾ ਸੀ।
PunjabKesari
ਨਵੀਂ ਫਿਲਮ ਦਾ ਨਿਰਦੇਸ਼ਨ ਵੀ ਡੇਵਿਡ ਕਰਨਗੇ, ਜਦੋਂ ਕਿ ਵਾਸ਼ੂ ਭਗਵਾਨੀ ਇਸ ਦਾ ਨਿਰਮਾਣ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News