ਬਚਪਨ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ ਸਾਰਾ ਅਲੀ ਖਾਨ

8/26/2019 9:04:52 AM

ਮੁੰਬਈ (ਯੂ. ਐੈੱਨ. ਆਈ.)– ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਦਾ ਕਹਿਣਾ ਹੈ ਕਿ ਉਹ ਬਚਪਨ ਦੇ ਦਿਨਾਂ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਹੈ। ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਪੁੱਤਰੀ ਸਾਰਾ ਅਲੀ ਖਾਨ ਨੇ ਪਿਛਲੇ ਸਾਲ ਪ੍ਰਦਰਸ਼ਿਤ ਫਿਲਮ ਕੇਦਾਰਨਾਥ ਨਾਲ ਬਾਲੀਵੁੱਡ ’ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਸਾਰਾ ਦੀ ਫਿਲਮ ਸਿੰਬਾ ਪ੍ਰਦਰਸ਼ਿਤ ਹੋਈ। ਕੇਦਾਰਨਾਥ ਅਤੇ ਸਿੰਬਾ ਦੋਵੇਂ ਹੀ ਫਿਲਮਾਂ ’ਚ ਸਾਰਾ ਨੇ ਸ਼ਾਨਦਾਰ ਐਕਟਿੰਗ ਦਾ ਜੌਹਰ ਦਿਖਾਇਆ। ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਸਾਰਾ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਤੋਂ ਹੀ ਹੀਰੋਇਨ ਬਣਾਉਣਾ ਚਾਹੁੰਦੀ ਸੀ।

ਸਾਰਾ ਨੇ ਦੱਸਿਆ ਕਿ ਕਿਵੇਂ ਕੋਲੰਬੀਆ ਯੂਨੀਵਰਸਿਟੀ ’ਚ ਖੋਜ ਨੇ ਉਨ੍ਹਾਂ ਨੂੰ ਇਕ ਮਜ਼ਬੂਤ ਵਿਅਕਤੀ ਬਣਾਇਆ ਹੈ ਅਤੇ ਐਕਟਰ ਬਣਨ ਦੇ ਉਸ ਦੇ ਸੁਪਨਿਆਂ ਨੂੰ ਮਜ਼ਬੂਤ ਕੀਤਾ ਹੈ। ਸਾਰਾ ਨੇ ਕਿਹਾ ਕਿ ਉਹ ਅਭਿਨ ਦੇ ਬਾਰੇ ’ਚ ਨਿਸ਼ਚਿਤ ਸੀ। ਉਨ੍ਹਾਂ ਨੇ ਦੱਸਿਆ ਕਿ ਬਚਪਨ ’ਚ ਘਰ ’ਚ ਟੈਲੀਵਿਜ਼ਨ ਇਸ਼ਤਿਹਾਰਾਂ ’ਚ ਛੋਟੇ ਬੱਚਿਆਂ ਨੂੰ ਦੇਖ ਕੇ ਅਤੇ ਬਾਲੀਵੁੱਡ ਗਾਣਿਆਂ ’ਤੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਡਾਂਸ ਕਰਦੀ ਸੀ। ਉਸ ਦੇ ਮਾਤਾ-ਪਿਤਾ ਦੋਵੇਂ ਹੀ ਅਭਿਨੇਤਾ ਹਨ ਪਰ ਉਨ੍ਹਾਂ ਨੇ ਹਮੇਸ਼ਾ ਸਿੱਖਿਆ ਨੂੰ ਮਹੱਤਵ ਦਿੱਤਾ ਹੈ ਇਸ ਲਈ ਉਨ੍ਹਾਂ ਨੇ ਕੋਲੰਬੀਆ ’ਚ ਹੋਰ ਜ਼ਿਆਦਾ ਗਿਆਨ ਪ੍ਰਾਪਤ ਕੀਤਾ। ਸਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਤਿਹਾਸ ਅਤੇ ਸਿਆਸੀ ਵਿਗਿਆਨ ਨੂੰ ਮੁੱਖ ਵਿਸ਼ਿਆ ਦੇ ਰੂਪ ’ਚ ਖੋਜ ਕੀਤਾ, ਪਰ ਅਰਥਸ਼ਾਸਤਰ, ਰਸਾਇਣ ਵਿਗਿਆਨ ਅਤੇ ਗਣਿਤ ਬਾਰੇ ਵੀ ਸੋਚਿਆ। ਸਾਰਾ ਜਲਦੀ ਹੀ ਦੋ ਫਿਲਮਾਂ ’ਚ ਨਜ਼ਰ ਆਉਣ ਵਾਲੀ ਹੈ। ਉਹ ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਨਾਲ ‘ਲਵ ਆਜ ਕਲ 2’ ਅਤੇ ਵਰੁਣ ਧਵਨ ਨਾਲ ‘ਕੁਲੀ ਨੰਬਰ 1’ ਵਿਚ ਕੰਮ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News