ਮਾਂ ਅੰਮ੍ਰਿਤਾ ਦਾ ਸਾਰਾ ਨੂੰ ਸ਼ਖਤ ਹੁਕਮ, ਬਾਲੀਵੁੱਡ ਡੈਬਿਊ ਤੱਕ ਨਹੀਂ ਕਰੇਗੀ ਇਹ ਕੰਮ

3/26/2018 2:29:26 PM

ਮੁੰਬਈ(ਬਿਊਰੋ)— ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਜਲਦ ਹੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਇਸ ਦੇ ਨਾਲ ਹੀ ਅਕਸਰ ਇਹ ਦੇਖਿਆ ਗਿਆ ਹੈ ਕਿ ਅੰਮ੍ਰਿਤਾ ਆਪਣੀ ਬੇਟੀ ਨੂੰ ਉਨ੍ਹਾਂ ਦੇ ਬਾਲੀਵੁੱਡ ਡੈਬਿਊ 'ਚ ਹਰ ਤਰੀਕੇ ਨਾਲ ਗਾਈਡ ਕਰ ਰਹੀ ਹੈ ਅਤੇ ਕਰੀਅਰ ਨਾਲ ਜੁੜੇ ਫੈਸਲੇ ਲੈਣ 'ਚ ਵੀ ਮਦਦ ਕਰ ਰਹੀ ਹੈ।

PunjabKesari

ਰਿਪੋਰਟ ਮੁਤਾਬਕ ਮਾਂ ਅੰਮ੍ਰਿਤਾ ਤੇ ਕਰਨ ਜੌਹਰ ਨੇ ਸਾਰਾ ਨੂੰ ਨਿਰਦੇਸ਼ ਦਿੱਤੇ ਹਨ ਕਿ ਬਾਲੀਵੁੱਡ 'ਚ ਡੈਬਿਊ ਕਰਨ ਤੱਕ ਉਹ ਕੋਈ ਵੀ ਬ੍ਰੈਂਡ ਇੰਡੌਰਸਮੈਂਟ ਸਾਈਨ ਨਹੀਂ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਸਾਰਾ ਕਾਫੀ ਡਿਮਾਂਡ 'ਚ ਹੈ।

PunjabKesari

ਉਨ੍ਹਾਂ ਦੀ ਫਿਲਮ 'ਕੇਦਾਰਨਾਥ' ਅਜੇ ਰਿਲੀਜ਼ ਵੀ ਨਹੀਂ ਹੋਈ ਕਿ ਰੋਹਿਤ ਸ਼ੈਟੀ ਨੇ ਉਨ੍ਹਾਂ ਨੂੰ ਰਣਵੀਰ ਸਿੰਘ ਨਾਲ ਫਿਲਮ 'ਸਿੰਬਾ' 'ਚ ਕਾਸਟ ਵੀ ਕਰ ਲਿਆ ਹੈ। ਇਸ ਤਰ੍ਹਾਂ ਸਾਰਾ ਨੇ ਆਪਣੀ ਦੂਜੀ ਫਿਲਮ ਵੀ ਸਾਈਨ ਕਰ ਲਈ ਹੈ।

PunjabKesari

ਸੂਤਰਾਂ ਮੁਤਾਬਕ ਰਣਵੀਰ ਸਿੰਘ ਨਾਲ ਕੰਮ ਕਰਨ ਤੋਂ ਬਾਅਦ ਜ਼ਾਹਿਰ ਜਿਹੀ ਗੱਲ ਹੈ ਕਿ ਮਾਰਕਿਟ 'ਚ ਸਾਰਾ ਦੀ ਡਿਮਾਂਡ ਵੱਧ ਜਾਵੇਗੀ। ਇਸ ਦੇ ਨਾਲ ਹੀ ਜੇਕਰ 'ਸਿੰਬਾ' ਵੀ 'ਕੇਦਾਰਨਾਥ' ਦੇ ਕੁਝ ਦਿਨਾਂ ਬਾਅਦ ਰਿਲੀਜ਼ ਹੁੰਦੀ ਹੈ ਤਾਂ ਸਾਰਾ ਦੀ ਡਿਮਾਂਡ ਵੱਧਣਾ ਤਾਂ ਤੈਅ ਹੈ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News