ਵਰੁਣ ਧਵਨ ਨੇ ਸਾਰਾ ਅਲੀ ਖਾਨ ’ਤੇ ਲਾਏ ਗੰਭੀਰ ਦੋਸ਼

8/27/2019 4:06:48 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਅਦਾਕਾਰਾ ਸਾਰਾ ਅਲੀ ਖਾਨ ’ਤੇ ਉਸ ਦੇ ਕੱਪੜਿਆਂ ਦੇ ਰੰਗਾਂ ਦੀ ਨਕਲ ਕਰਨ ਦਾ ਦੋਸ਼ ਲਾਇਆ ਹੈ। ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਧਵਨ ਨੇ ਇਸ ਪੋਸਟ ’ਚ ਸਾਰਾ ਅਲੀ ਖਾਨ ਨੂੰ ਵੀ ਟੈਗ ਕੀਤਾ ਹੈ। ਉਹ ਇਸ ’ਚ ਇਕ ਡਾਂਸ ਨੰਬਰ ਲਈ ਰਿਹਰਸਲ ਕਰਦੇ ਨਜ਼ਰ ਆ ਰਹੇ ਹਨ। ਇਸ ’ਚ ਵਰੁਣ ਧਵਨ ਤੇ ਸਾਰਾ ਅਲੀ ਖਾਨ ਦੋਵੇਂ ਪੀਲੀ ਟੀ-ਸ਼ਰਟ ’ਚ ਨਜ਼ਰ ਆ ਰਹੇ ਹਨ।

PunjabKesari
ਵਰੁਣ ਧਵਨ ਨੇ ਤਸਵੀਰ ਪੋਸਟ ਕਰਦੇ ਹੋਏ ਸਾਰਾ ਅਲੀ ਖਾਨ ’ਤੇ ਮਜ਼ਾਕੀਆ ਅੰਦਾਜ਼ ’ਚ ਉਸ ਦੀ ਨਕਲ ਕਰਨ ਅਤੇ ਇਕ ਹੀ ਤਰ੍ਹਾਂ ਦੇ ਕੱਪੜੇ ਪਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਲਿਖਿਆ, ‘‘ਸਾਰਾ ਜੀ ਨੇ ਮੇਰੇ ਵਸਤਰਾਂ ਦੇ ਰੰਗਾਂ ਦੀ ਕਾਪੀ ਕਰ ਲਈ।’’ ਇਸ ਦਾ ਸਾਰਾ ਅਲੀ ਖਾਨ ਨੇ ਜਵਾਬ ਦਿੰਦੇ ਹੋਏ ਕਿਹਾ- ‘‘ਵਰੁਣ ਧਵਨ ਤੁਮਨੇ ਮੇਰਾ ਇਮੋਜ਼ੀ, ਮੇਰਾ ਰਾਈਮਿੰਗ ਕੈਪਸ਼ਨ ਵੀ ਚੋਰੀ ਕੀਤਾ ਹੈ। ਹੁਣ ਮੇਰਾ ਡਾਂਸ ਕਾਪੀ ਨਾ ਕਰਨਾ।’’


ਦੱਸਣਯੋਗ ਹੈ ਕਿ ਡੈਵਿਡ ਧਵਨ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਕੁਲੀ ਨੰਬਰ 1’ ’ਚ ਦੋਵੇਂ ਸਿਤਾਰੇ ਇਕੱਠੇ ਨਜ਼ਰ ਆਉਣਗੇ। ਇਹ ਫਿਲਮ ਸਾਲ 1995 ’ਚ ਗੋਵਿੰਦਾ ਤੇ ਕਰਿਸ਼ਮਾ ਕਪੂਰ ਅਭਿਨੈ ਫਿਲਮ ਦਾ ਰੀਮੇਕ ਹੈ। ਇਹ ਕਮੇਡੀ ਫਿਲਮ ਅਗਲੇ ਸਾਲ ਮਈ ’ਚ ਰਿਲੀਜ਼ ਹੋ ਸਕਦੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News