B'Day: ਡੈਬਿਊ ਫਿਲਮ ਨਾਲ ਫੈਨਜ਼ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਸਾਰਾ ਕਦੇ ਮੋਟਾਪੇ ਨਾਲ ਹੁੰਦੀ ਸੀ ਟਰੋਲ

8/12/2019 12:10:03 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਲਾਡਲੀ ਧੀ ਸਾਰਾ ਅਲੀ ਖਾਨ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। 12 ਅਗਸਤ 1995 ਨੂੰ ਜਨਮੀ ਸਾਰਾ ਅਲੀ ਖਾਨ ਸੈਫ ਅਲੀ ਖਾਨ ਦੀ ਪਹਿਲੀ ਪਤਨੀ ਅਮ੍ਰਿਤਾ ਸਿੰਘ ਦੀ ਧੀ ਹੈ। ਸਾਰਾ ਆਪਣੀ ਡੈਬਿਊ ਫਿਲਮ 'ਕੇਦਾਰਨਾਥ' ਨਾਲ ਫੈਨਜ਼ ਦੇ ਦਿਲਾਂ 'ਤੇ ਛਾ ਗਈ ਸੀ। ਇਸ ਫਿਲਮ 'ਚ ਸਾਰਾ ਦੀ ਐਕਟਿੰਗ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ।
PunjabKesari

ਭਾਰ ਕਾਰਨ ਅਕਸਰ ਟਰੋਲਿੰਗ ਦਾ ਸ਼ਿਕਾਰ ਹੁੰਦੀ ਸੀ ਸਾਰਾ

ਸਾਰਾ ਅਲੀ ਖਾਨ ਪਟੌਦੀ ਖਾਨਦਾਨ ਦੀ ਵਾਰਿਸ ਹੈ। ਸਾਰਾ ਅਲੀ ਖਾਨ ਦਾ ਇਕ ਭਰਾ ਵੀ ਹੈ, ਜਿਸ ਦਾ ਨਾਮ ਇਬਰਾਹਮ ਅਲੀ ਖਾਨ ਖਾਨ ਹੈ। ਸਾਰਾ ਅਲੀ ਖਾਨ ਨੇ ਨਿਊਯਾਰਕ ਦੇ ਕੋਲੰਬੀਆ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ 'ਚ ਗਰੇਜੂਏਸ਼ਨ ਦੀ ਡਿੱਗਰੀ ਕੀਤੀ ਹੈ। ਦੱਸ ਦੇਈਏ ਕਿ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਸਾਰਾ ਅਲੀ ਖਾਨ ਆਪਣੇ ਜ਼ਿਆਦਾ ਭਾਰ ਕਾਰਨ ਅਕਸਰ ਟਰੋਲਿੰਗ ਦਾ ਸ਼ਿਕਾਰ ਹੁੰਦੀ ਰਹਿੰਦੀ ਸੀ, ਕਿਉਂਕਿ ਕਦੇ ਸਾਰਾ 96 ਕਿੱਲੋ ਦੀ ਹੋਇਆ ਕਰਦੀ ਸੀ। ਆਪਣੇ ਭਾਰ ਕਾਰਨ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਐਕਟਿੰਗ ਕਰ ਸਕੇਗੀ। ਸਕੂਲ-ਕਾਲਜ ਹਰ ਥਾਂ ਲੋਕ ਸਾਰਾ ਨੂੰ ਮੋਟਾਪੇ ਦਾ ਮਜ਼ਾਕ ਉਡਾਉਂਦੇ ਸਨ।

PunjabKesari

ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ

ਦੱਸ ਦੇਈਏ ਕਿ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਰੱਖਣ ਵਾਲੀ ਸਾਰਾ ਨੇ ਸਕੂਲ 'ਚ ਐਡਮਿਸ਼ਨ ਦੇਣ ਵਾਲੀ ਹੈੱਡਮਾਸਟਰ ਨੂੰ ਫੋਨ 'ਤੇ ਹੀ 'ਦਮਾ ਦਮ ਮਸਤ ਕਲੰਦਰ' ਗੀਤ ਗਾ ਕੇ ਸੁਣਾਇਆ ਅਤੇ ਮਾਤਾ-ਪਿਤਾ ਦੇ ਪਸੰਦੀਦਾ ਸਕੂਲ 'ਚ ਆਸਾਨੀ ਨਾਲ ਐੱਡਮੀਸ਼ਨ ਲੈ ਲਿਆ ਸੀ। ਸਾਰਾ ਦੇ ਇਕ ਬਿਆਨ ਮੁਤਾਬਕ ਉਹ ਕਹਿੰਦੀ ਹੈ,''ਕਾਲਜ ਦੇ ਦੂੱਜੇ ਸਾਲ ਦੇ ਖਤਮ ਹੁੰਦੇ-ਹੁੰਦੇ ਮੈਂ ਠਾਨ ਲਿਆ ਸੀ ਕਿ ਐਕਟਰ ਹੀ ਬਨਣਾ ਹੈ। ਉਸ ਸਮੇਂ ਭਾਰ ਇਕ ਵੱਡੀ ਪ੍ਰੇਸ਼ਾਨੀ ਸੀ ਪਰ ਜਦੋਂ ਠਾਨ ਲਿਆ ਤਾਂ ਠਾਨ ਲਿਆ, ਤੀਜੇ ਸਾਲ ਤੱਕ ਮੈਂ ਭਾਰ ਘਟਾਉਣਾ ਸ਼ੁਰੂ ਕੀਤਾ।'' ਇਸ ਤੋਂ ਬਾਅਦ ਸਾਰਾ ਅਲੀ ਨੇ ਸਾਲ 2018 'ਚ ਅਭਿਸ਼ੇਕ ਕਪੂਰ ਦੁਆਰਾ ਨਿਰਦੇਸ਼ਿਤ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫਿਲਮ 'ਚ ਉਨ੍ਹਾਂ ਨਾਲ ਸੁਸ਼ਾਂਤ ਸਿੰਘ ਰਾਜਪੂਤ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ।

\
PunjabKesari

'ਕੇਦਾਰਨਾਥ' ਨਾਲ ਬਾਲੀਵੁੱਡ 'ਚ ਐਂਟਰੀ

ਸਾਰਾ ਨੇ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਐਂਟਰੀ ਮਾਰੀ। ਇਸ ਫਿਲਮ ਤੋਂ ਬਾਅਦ ਸਾਰਾ ਰਣਵੀਰ ਸਿੰਘ ਦੀ ਫਿਲਮ 'ਸਿੰਬਾ' 'ਚ ਲੀਡ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਈ। ਇਸ ਫਿਲਮ 'ਚ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ। ਫਿਲਮ ਨੇ ਬਾਕਸ ਆਫਿਸ 'ਤੇ ਧੂੰਮ ਮਚਾ ਦਿੱਤੀ। ਇਸ ਫਿਲਮ ਤੋਂ ਬਾਅਦ ਸਾਰਾ ਹੁਣ ਫਿਲਮ 'ਲਵ ਆਜ ਕਲ' ਤੇ 'ਕੂਲੀ ਨੰਵਰ ਵਨ' 'ਚ ਨਜ਼ਰ  ਆਉਣ ਵਾਲੀ ਹੈ।
PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News