ਫਿਲਮ ''2012'' ਤੇ ''ਕੇਦਾਰਨਾਥ'' ਦੇ ਇਕ ਸੀਨ ''ਚ ਸਮਾਨਤਾ

12/4/2018 5:02:27 PM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖਾਨ ਦੀ ਫਿਲਮ 'ਕੇਦਾਰਨਾਥ' ਸਾਲ ਦੀ ਸਭ ਤੋਂ ਜ਼ਿਆਦਾ ਅਨੁਮਾਨਿਤ ਫਿਲਮਾਂ 'ਚੋਂ ਇਕ ਹੈ। ਫਿਲਮ 'ਚ ਹੜ੍ਹ ਨਾਲ ਪੀੜਤ ਕੇਦਾਰਨਾਥ ਦੀ ਕਹਾਣੀ ਦਿਖਾਈ ਜਾਵੇਗੀ। ਇਸ ਫਿਲਮ 'ਚ ਦਰਸ਼ਕਾਂ ਦੇ ਦਿਲ ਨੂੰ ਝਜੋੜ ਕੇ ਰੱਖ ਦੇਣ ਵਾਲਾ ਸੀਨ ਵੀ ਦੇਖਣ ਨੂੰ ਮਿਲੇਗਾ, ਜਿਸ 'ਚ ਹੜ੍ਹ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੰਦਾ ਹੈ ਤੇ ਮੰਦਰ 'ਚ ਮੌਜੂਦ ਪੰਡਿਤਾਂ ਨੂੰ ਵੀ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ। ਦਰਸ਼ਕਾਂ ਨੂੰ ਅਜਿਹੀ ਹੀ ਤਬਾਹੀ ਦਾ ਇਕ ਸੀਨ ਸਾਲ 2009 'ਚ ਆਈ ਫਿਲਮ '2012' 'ਚ ਦੇਖਣ ਨੂੰ ਮਿਲਿਆ ਸੀ, ਜਿਥੇ ਕੀਤੀ ਗਈ ਭਵਿਖਵਾਣੀ ਮੁਤਾਬਕ ਤਬਾਹੀ ਨੇ ਸਭ ਕੁਝ ਬਰਬਾਦ ਕਰ ਦਿੱਤਾ ਸੀ ਤੇ ਹੜ੍ਹ ਆਪਣੇ ਨਾਲ ਪੰਡਿਤਾਂ ਨੂੰ ਵੀ ਰੋੜ ਕੇ ਲੈ ਗਿਆ ਸੀ।

PunjabKesari
ਫਿਲਮ '2012' 'ਚ ਦਿਖਾਏ ਗਏ ਤਬਾਹੀ ਦਾ ਮੰਜਰ ਨੇ ਹਰ ਕਿਸੇ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ ਅਤੇ ਅਜਿਹਾ ਹੀ ਦ੍ਰਿਸ਼ ਦਰਸ਼ਕਾਂ ਨੂੰ ਫਿਲਮ 'ਕੇਦਾਰਨਾਥ' 'ਚ ਦੇਖਣ ਨੂੰ ਮਿਲੇਗਾ, ਜਿਸ ਦੀ ਇਕ ਝਲਕ ਅਸੀਂ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ 'ਚ ਦੇਖਣ ਨੂੰ ਮਿਲੀ ਸੀ। ਫਿਲਮ ਦਾ ਟੀਜ਼ਰ, ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ 'ਚ ਫਿਲਮ ਦੀ ਮੁੱਖ ਜੋੜੀ ਦੀ ਸਿਜ਼ਲਿੰਗ ਕੈਮਿਸਟਰੀ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

PunjabKesari
ਦੱਸ ਦੇਈਏ ਕਿ 'ਕੇਦਾਰਨਾਥ' 'ਚ ਪਿਆਰ, ਧਰਮ, ਜੁਨੂੰਨ ਤੇ ਰੂਹਾਨੀਅਤ ਦਾ ਸੁਮੇਲ ਹੈ। ਜੂਨ 2013 'ਚ ਸ਼ਹਿਰ 'ਚ ਆਏ ਹੜ੍ਹ ਨਾਲ ਕਈ ਲੋਕਾਂ ਦੀ ਜਾਨ ਗਈ ਸੀ। 'ਕੇਦਾਰਨਾਥ' ਨਾਲ ਸਾਰਾ ਅਲੀ ਖਾਨ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਦੱਸ ਦੇਈਏ ਕਿ 'ਕੇਦਾਰਨਾਥ' 7 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News