ਰੈਂਪ 'ਤੇ ਸਾਰਾ ਅਲੀ ਖਾਨ ਨੇ ਬਿਖੇਰਿਆ ਜਲਵਾ

7/27/2019 6:08:36 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਗਲਿਆਰਿਆਂ 'ਚ ਕਾਰਤਿਕ ਆਰੀਅਨ ਤੇ ਸਾਰਾ ਅਲੀ ਖਾਨ ਦੇ ਰਿਲੇਸ਼ਨਸ਼ਿਪ ਦੇ ਚਰਚੇ ਜ਼ੋਰਾਂ 'ਤੇ ਹਨ। ਹਰ ਜਗ੍ਹਾ ਸਾਰਾ ਤੇ ਕਾਰਤਿਕ ਨੂੰ ਇਕੱਠੇ ਦੇਖਿਆ ਜਾਂਦਾ ਹੈ। ਦੋਵਾਂ ਦੀ ਕੈਮਿਸਟਰੀ ਜ਼ਬਰਦਸਤ ਹੈ ਪਰ ਨਾ ਸਿਰਫ ਸਾਰਾ ਨਾਲ ਸਗੋਂ ਭਰਾ ਇਬ੍ਰਾਹਿਮ ਅਲੀ ਖਾਨ ਨਾਲ ਵੀ ਕਾਰਤਿਕ ਦਾ ਸਪੈਸ਼ਲ ਬਾਂਡ ਹੈ।

PunjabKesari

ਸਾਰਾ ਅਲੀ ਖਾਨ ਸ਼ੁੱਕਰਵਾਰ ਨੂੰ ਫੈਸ਼ਨ ਸ਼ੋਅ 'ਚ ਰੈਂਪ 'ਤੇ ਉਤਰੀ। ਇਥੇ ਉਨ੍ਹਾਂ ਨੇ ਆਪਣੀ ਖੂਬਸੂਰਤੀ ਅਦਾਵਾਂ ਦੇ ਜਲਵੇ ਬਿਖੇਰੇ। ਗੋਲਡਨ ਕਲਰ ਦੇ ਲਹਿੰਗੇ 'ਚ ਸਾਰਾ ਅਲੀ ਖਾਨ ਕਾਫੀ ਖੂਬਸੂਰਤ ਲੱਗ ਰਹੀ ਹੈ।

PunjabKesari

ਸਾਰਾ ਅਲੀ ਖਾਨ ਦੇ ਭਰਾ ਇਬ੍ਰਾਹਿਮ ਤੇ ਕਾਰਤਿਕ ਵੀ ਉਸ ਨੂੰ ਚੇਅਰ ਕਰਨ ਪਹੁੰਚੇ ਸਨ। ਈਵੈਂਟ ਦੀਆਂ ਕੁਝ ਤਸਵੀਰਾਂ 'ਚ ਇਬ੍ਰਾਹਿਮ ਤੇ ਕਾਰਤਿਕ ਦੀ ਖਾਸ ਬਾਂਡਿੰਗ ਨਜ਼ਰ ਆ ਰਹੀ ਹੈ। 

PunjabKesari
ਦੱਸਣਯੋਗ ਹੈ ਕਿ ਫਿਲਮ ਮੇਕਰ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਸਾਰਾ ਅਲੀ ਖਾਨ ਨੇ ਕਾਰਤਿਕ ਆਰਿਅਨ 'ਤੇ ਆਪਣੇ ਕਰੱਸ਼ ਦਾ ਖੁਲਾਸਾ ਕੀਤਾ ਸੀ।

PunjabKesari

ਇਸ ਤੋਂ ਬਾਅਦ ਰਣਵੀਰ ਸਿੰਘ ਨੇ ਇਕ ਐਵਾਰਡ ਨਾਈਟ 'ਚ ਦੋਵਾਂ ਨੂੰ ਇੰਟਰਡਿਊਸ ਕਰਵਾਇਆ ਸੀ। ਉਦੋਂ ਤੋਂ ਕਾਰਤਿਕ ਤੇ ਸਾਰਾ ਸੁਰਖੀਆਂ 'ਚ ਛਾਏ ਹੋਏ ਹਨ। 

PunjabKesari
ਕਾਰਤਿਕ ਤੇ ਸਾਰਾ ਅਲੀ ਖਾਨ ਇਮਤਿਆਜ ਅਲੀ ਦੀ ਫਿਲਮ 'ਲਵ ਆਜਕਲ 2' 'ਚ ਨਜ਼ਰ ਆਉਣ ਵਾਲੇ ਹਨ।

PunjabKesari

ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਫਿਲਮ ਸਾਲ 2009 'ਚ ਆਈ ਫਿਲਮ 'ਲਵ ਆਜਕਲ' ਦਾ ਸੀਕਵਲ ਹੈ।

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News