''ਲੌਕਡਾਊਨ'' ਦੌਰਾਨ ਬਚਪਨ ਦੀਆਂ ਯਾਦਾਂ ''ਚ ਗੁਆਚੀ ਸਾਰਾ ਅਲੀ ਖਾਨ

5/14/2020 10:00:35 AM

ਮੁੰਬਈ(ਬਿਊਰੋ)- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੌਕਡਾਊਨ ਜਾਰੀ ਹੈ। ਅਜਿਹੇ 'ਚ ਹਰ ਕੋਈ ਆਪਣੇ ਘਰਾਂ 'ਚ ਹੀ ਸਮਾਂ ਬਿਤਾ ਰਿਹਾ ਹੈ। ਹਮੇਸ਼ਾ ਆਪਣੇ ਕੰਮਾਂ 'ਚ ਰੁੱਝੇ ਰਹਿਣ ਵਾਲੇ ਸੈਲੀਬ੍ਰੇਟੀਜ਼ ਵੀ ਆਪਣੇ ਘਰ 'ਚ ਆਪਣਿਆਂ ਨਾਲ ਟਾਈਮ ਸਪੈਂਡ ਕਰ ਰਹੇ ਹਨ ਅਤੇ ਇਸ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਘਰ 'ਚ ਹੀ ਹੈ ਅਤੇ ਘਰ 'ਚ ਹੀ ਉਹ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਕੇ ਆਪਣਾ ਸਮਾਂ ਬਿਤਾ ਰਹੀ ਹੈ। ਸਾਰਾ ਅਲੀ ਖਾਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਸਾਰਾ ਨੇ ਆਪਣੇ ਬਚਪਨ ਦੀ ਫਰੈਂਡ ਨਾਲ ਕੁੱਝ ਅਨਸੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਸਾਰਾ ਆਪਣੀ ਫਰੈਂਡ ਨਾਲ ਪੋਜ ਦਿੰਦੀ ਦਿਖਾਈ ਦੇ ਰਹੀ ਹੈ ਅਤੇ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਸਾਰਾ ਨੇ ਆਪਣੀ ਫਰੈਂਡਸ ਲਈ ਸਪੈਸ਼ਲ ਮੈਸੇਜ ਵੀ ਲਿਖਿਆ।

 
 
 
 
 
 
 
 
 
 
 
 
 
 

Through thick and thin (Literally 🐣🐥👧🏻👩🏻🎃) Known you for 8,395 Din.. 🗓 Thick as thieves, close as Kin💓👭 If you two are my friends I’ll always Win 👑 @ishroff @vedikapinto

A post shared by Sara Ali Khan (@saraalikhan95) on May 13, 2020 at 8:52am PDT


ਸਾਰਾ ਦੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਤੋਂ ਹੁਣ ਤੱਕ ਤਸਵੀਰਾਂ ਨੂੰ ਕਰੀਬਨ 12 ਲੱਖ ਲਾਈਕਸ ਮਿਲ ਚੁੱਕੇ ਹਨ। ਸਾਰਾ ਨੇ ਕੁੱਝ ਦਿਨ ਪਹਿਲਾਂ ਵੀ ਆਪਣੇ ਬਚਪਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮਦਰਸ ਡੇ ’ਤੇ ਵੀ ਆਪਣੀ ਮਾਂ ਲਈ ਸਪੈਸ਼ਲ ਪੋਸਟ ਸ਼ੇਅਰ ਕੀਤੀ ਸੀ।
बचपन की दोस्त संग सारा अली खान की Unseen तस्वीरें, हो रहीं वायरल
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੇ ਫਿਲਮ ‘ਕੇਦਾਰਨਾਥ’ ਨਾਲ ਆਪਣੇ ਕਰੀਅਰ ਦੀ ਸ਼ੁਰੁਆਤ ਕੀਤੀ। ਇਸ ਫਿਲਮ ਨਾਲ ਉਨ੍ਹਾਂ ਨੇ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਰਣਵੀਰ ਸਿੰਘ ਦੀ ਫਿਲਮ ‘ਸਿੰਬਾ’ ਵਿਚ ਨਜ਼ਰ ਆਈ। ਇਸ ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਚਾਹੀ ਘੱਟ ਸੀ ਪਰ ਵਧੀਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News