ਜਿੰਮ ਦੇ ਬਾਹਰ ਸਾਰਾ ਅਲੀ ਖਾਨ ਨਾਲ ਫੈਨ ਨੇ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

1/10/2020 4:55:55 PM

ਮੁੰਬਈ(ਬਿਊਰੋ)- ਸਾਰਾ ਅਲੀ ਖਾਨ ਆਪਣੀ ਫਿੱਟਨੈਸ ਦਾ ਪੂਰਾ ਧਿਆਨ ਰੱਖਦੀ ਹੈ। ਉਹ ਹਰ ਦਿਨ ਜਿੰਮ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ ਸਾਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਹਮੇਸ਼ਾ ਦੀ ਤਰ੍ਹਾਂ ਜਿੰਮ ਪਹੁੰਚੀ ਸਾਰਾ ਬਾਹਰ ਆਉਣ ਤੋਂ ਬਾਅਦ ਜਦੋਂ ਫੋਟੋਗ੍ਰਾਫਰਸ ਨੂੰ ਪੋਜ ਦੇ ਰਹੀ ਸੀ ਤਾਂ ਸਾਰਾ ਦੇ ਕੁੱਝ ਫੈਨਜ਼ ਉੱਥੇ ਪਹੁੰਚ ਗਏ। ਉਨ੍ਹਾਂ ਨੇ ਸਾਰਾ ਨਾਲ ਸੈਲਫੀ ਲੈਣ ਦੀ ਰਿਕਵੈਸਟ ਕੀਤੀ।

 
 
 
 
 
 
 
 
 
 
 
 
 
 

#saraalikhan snapped at her pilates class today. One of the fans tried to kiss her hand. Not so easy 🤛🙁 just because she has been so sweet. #viralbhayani @viralbhayani

A post shared by Viral Bhayani (@viralbhayani) on Jan 9, 2020 at 12:19am PST


ਸਾਰਾ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਉਨ੍ਹਾਂ ਨਾਲ ਸੈਲਫੀ ਕਲਿੱਕ ਕਰਵਾਈ। ਇਸ ਦੌਰਾਨ ਇਕ ਸ਼ਖਸ ਵੀ ਉੱਥੇ ਆ ਪਹੁੰਚਿਆ ਅਤੇ ਉਸ ਨੇ ਸਾਰਾ ਨੂੰ ਹੱਥ ਮਿਲਾਉਣ ਨੂੰ ਕਿਹਾ। ਸਾਰਾ ਨੇ ਉਸ ਸ਼ਖਸ ਨਾਲ ਹੱਥ ਮਿਲਾਇਆ ਪਰ ਉਸ ਨੇ ਸਾਰਾ ਦੇ ਹੱਥ ’ਤੇ ਕਿੱਸ ਕਰ ਦਿੱਤਾ। ਸਾਰਾ ਇਹ ਦੇਖ ਕੇ ਹੈਰਾਨ ਰਹਿ ਗਈ। ਇਹ ਸਭ ਦੇਖ ਕੇ ਸਾਰਾ ਇਹ ਸਮਝ ਨਹੀਂ ਆਈ ਕਿ ਉਹ ਕੀ ਕਰੇ ਫਿਰ ਸਾਰਾ ਦੇ ਸਕਿਓਰਿਟੀ ਗਾਰਡ ਨੇ ਉਸ ਸ਼ਖਸ ਨੂੰ ਦੂਰ ਕੀਤਾ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਕਾਰਤਿਕ ਆਰੀਅਨ ਨਾਲ ਡਾਇਰੈਕਟਰ ਇਮਤਿਆਜ ਅਲੀ ਦੀ ਫਿਲਮ ਵਿਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਸਾਰਾ, ਵਰੁਣ ਧਵਨ ਦੇ ਨਾਲ ‘ਕੁਲੀ ਨੰਬਰ 1’ ਵਿਚ ਵੀ ਨਜ਼ਰ ਆਏਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News