ਚੰਡੀਗੜ੍ਹ ਪਹੁੰਚਦਿਆਂ ਸਾਰਾ ਗੁਰਪਾਲ ਨੇ ਕਰਵਾਇਆ ਬੋਲਡ ਫੋਟੋਸ਼ੂਟ, ਫੈਨਜ਼ ਨੇ ਕੀਤੇ ਅਜਿਹੇ ਕੁਮੈਂਟਸ

10/20/2020 4:58:49 PM

ਚੰਡੀਗੜ੍ਹ (ਬਿਊਰੋ)- ਬਿੱਗ ਬੌਸ ਸੀਜ਼ਨ 14 ਦਾ ਹਿੱਸਾ ਬਣੀ ਪੰਜਾਬ ਦੀ ਮਸ਼ਹੂਰ ਮਾਡਲ, ਐਕਟ੍ਰੈਸ ਤੇ ਸਿੰਗਰ ਸਾਰਾ ਗੁਰਪਾਲ ਬਿੱਗ ਬੌਸ ਦੇ ਘਰ 'ਚੋਂ ਨਿਕਲਣ ਤੋਂ ਬਾਅਦ ਹੁਣ ਮੁੜ ਚੰਡੀਗੜ੍ਹ ਆ ਗਈ ਹੈ।

PunjabKesari

ਬਿੱਗ ਬੌਸ ਤੋਂ ਵਾਪਸ ਆਉਣ ਤੋਂ ਬਾਅਦ ਸਾਰਾ ਮੁੜ ਤੋਂ ਸੋਸ਼ਲ ਮੀਡੀਆ 'ਤੇ ਐੱਕਟਿਵ ਹੋ ਗਈ ਹੈ। ਸਾਰਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਸਾਰਾ ਗੁਰਪਾਲ ਦੀ ਬੋਲਡ ਲੁੱਕ ਵਾਲੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀਆਂ ਹਨ। ਸਾਰਾ ਗੁਰਪਾਲ ਦੇ ਇਸ ਬੋਲਡ ਅੰਦਾਜ਼ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਤੇ ਇਹਨਾਂ ਤਸਵੀਰਾਂ ਤੇ ਕਈ ਤਰ੍ਹਾਂ ਦੀ ਟਿਪਣੀ ਵੀ ਕਰ ਰਹੇ ਹਨ।

PunjabKesari

ਕਈ ਫੈਨਜ਼ ਵੱਲੋਂ ਇਸ ਫੋਟੋਸ਼ੂਟ ਨੂੰ ਚੰਗਾ ਅਤੇ ਕਈਆਂ ਵੱਲੋਂ ਮਾੜਾ ਵੀ ਕਿਹਾ ਜਾ ਰਿਹਾ ਹੈ।ਹਾਲਾਂਕਿ ਬਿੱਗ ਬੌਸ ਦੇ ਘਰ 'ਚ ਸਾਰਾ ਗੁਰਪਾਲ ਨੂੰ ਪਸੰਦ ਕੀਤਾ ਗਿਆ ਸੀ ਪਰ ਉਥੇ ਮੌਜੂਦ ਸੀਨੀਅਰਸ ਕਾਰਨ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਹੋਣਾ ਪਿਆ।

PunjabKesari

ਸਾਰਾ ਗੁਰਪਾਲ ਪੰਜਾਬ ਦੀ ਮਸ਼ਹੂਰ ਮਾਡਲਸ ਚੋਂ ਇਕ ਹੈ। ਸਾਰਾ ਨੇ ਕਈ ਪੰਜਾਬੀ ਗੀਤਾਂ ਅਤੇ ਫਿਲਮਾਂ 'ਚ ਕੰਮ ਕੀਤਾ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan Pal

This news is Content Editor Lakhan Pal

Related News