ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਇਹ ਅਦਾਕਾਰ ਦਿਖਾਵੇਗਾ ਪਰਦੇ ''ਤੇ, ਤਸਵੀਰਾਂ ਵਾਇਰਲ
3/29/2019 1:01:52 PM
ਜਲੰਧਰ (ਬਿਊਰੋ) — ਸਾਰਾਗੜ੍ਹੀ ਦੇ ਸਿੰਘਾਂ 'ਤੇ ਫਿਲਮ ਬਣਨ ਤੋਂ ਬਾਅਦ ਹੁਣ ਕਰਤਾਰ ਸਿੰਘ ਸਰਾਭਾ 'ਤੇ ਹੁਣ ਫਿਲਮ ਬਣਨ ਜਾ ਰਹੀ ਹੈ। ਦੱਸ ਦਈਏ ਕਿ ਸ਼ਹੀਦ ਕਰਤਾਰ ਸਿੰਘ ਇਕ ਅਜਿਹੇ ਸ਼ਹੀਦ ਸਨ, ਜਿਨ੍ਹਾਂ ਨੇ ਬਹੁਤ ਹੀ ਘੱਟ ਉਮਰ 'ਚ ਸ਼ਹਾਦਤ ਦਾ ਜਾਮ ਪੀਤਾ ਸੀ।
ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਇਸ ਸਰਦਾਰ ਨੇ ਦੇਸ਼ ਅਤੇ ਕੌਮ ਲਈ ਜੋ ਕੁਝ ਕੀਤਾ ਉਸ ਦੀ ਯਾਦ ਨੁੰ ਪਰਦੇ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਲਾਂਕਿ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਉੱਘੇ ਆਜ਼ਾਦੀ ਘੁਲਾਟੀਏ ਦੇ ਜੀਵਨ ਅਤੇ ਸ਼ਹਾਦਤ ਨੂੰ ਜਲਦ ਹੀ ਪਰਦੇ 'ਤੇ ਦਿਖਾਇਆ ਜਾਵੇਗਾ।
ਦੱਸ ਦਈਏ ਕਿ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਗਦਰ ਮੂਵਮੈਂਟ 'ਤੇ ਅਧਾਰਿਤ ਇਸ ਫਿਲਮ ਨੂੰ ਕੌਮਾਂਤਰੀ ਪੱਧਰ ਤੇ 'ਬਲੈਕ ਪ੍ਰਿੰਸ' ਵਰਗੀ ਫਿਲਮ ਬਣਾ ਕੇ ਨਾਮਣਾ ਖੱਟਣ ਵਾਲੇ ਕਵੀਰਾਜ ਡਾਇਰੈਕਟ ਕਰ ਰਹੇ ਹਨ, ਜਿਸ 'ਚ ਜੋਬਨਪ੍ਰੀਤ ਸਿੰਘ, ਜਪਜੀਤ ਸਿੰਘ ਅਤੇ ਮੁਕੁਲ ਦੇਵ ਨਜ਼ਰ ਆਉਣਗੇ।
ਇਹ ਫਿਲਮ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਯਾਨੀ ਕਿ 24 ਮਈ 2019 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਜਸਬੀਰ ਜੱਸੀ ਵੀ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ