ਜੁਗਾੜਬਾਜ਼ੀਆਂ ਤੋ ਕੋਹਾਂ ਦੂਰ ਰਹੇ ਸਰਬਜੀਤ ਚੀਮਾ, ਜਾਣੋ ਹੋਰ ਪਹਿਲੂ
6/14/2019 1:09:16 PM
ਜਲੰਧਰ (ਬਿਊਰੋ) - ਗਾਇਕੀ ਤੋਂ ਅਦਾਕਾਰੀ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਸਰਬਜੀਤ ਚੀਮਾ ਅੱਜ ਆਪਣਾ 50ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 14 ਜੂਨ 1968 ਨੂੰ ਪਿੰਡ ਚੀਮਾ ਕਲਾਂ, ਜਲੰਧਰ 'ਚ ਹੋਇਆ ਸੀ। ਜਲੰਧਰ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ 'ਚੋਂ ਉੱਠ ਕੇ ਦੋਆਬੇ ਦੀ ਬਹੁਗਿਣਤੀ ਲੋਕਾਂ ਦੀ ਤਰ੍ਹਾਂ ਉਹ ਵੀ ਕੈਨੇਡਾ ਦੇ ਵਸਨੀਕ ਬਣ ਗਏ ਸਨ ਪਰ ਕਲਾ ਦੇ ਖੇਤਰ ਦੇ ਮੋਹ ਨੇ ਉਨ੍ਹਾਂ ਨੂੰ ਮੁੜ ਪੰਜਾਬ ਨਾਲ ਜੋੜ ਦਿੱਤਾ।
ਹਰ ਸ਼ੋਅ 'ਚ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ
ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਸਟੇਜ ਅਦਾਇਗੀ ਵੀ ਖਾਸ ਤੌਰ 'ਤੇ ਲੋਕਾਂ ਦਾ ਧਿਆਨ ਖਿੱਚਦੀ ਹੈ। ਉਹ ਸਿਰਫ ਪੈਸੇ ਕਮਾਉਣ ਲਈ ਨਹੀਂ ਗਾਉਂਦੇ ਸਗੋਂ ਹਰ ਸ਼ੋਅ 'ਚ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹਨ।
ਇਹ ਸਨ ਹਿੱਟ ਫਿਲਮਾਂ
ਉਨ੍ਹਾਂ ਦੀਆਂ ਕੈਸਿਟਾਂ ਤੇ ਫਿਲਮਾਂ ਦੇ ਸਿਰਲੇਖ ਹੀ ਦੇਖ ਲਏ ਜਾਣ ਤਾਂ ਉਸ ਦੀ ਜ਼ਹਿਨੀਅਤ ਭਲੀਭਾਂਤ ਸਮਝ ਆ ਜਾਂਦੀ ਹੈ। 'ਰੰਗਲਾ ਪੰਜਾਬ', 'ਪਿੰਡ ਦੀ ਕੁੜੀ', 'ਪੰਜਾਬ ਬੋਲਦਾ', 'ਆਪਣੀ ਬੋਲੀ ਆਪਣਾ ਦੇਸ' ਤੇ 'ਵੈਲਕਮ ਟੂ ਪੰਜਾਬ' ਆਦਿ ਫਿਲਮਾਂ ਉਸ ਨੂੰ ਬਾਕੀ ਤਮਾਮ ਫਨਕਾਰਾਂ 'ਚੋਂ ਵੱਖਰਾ ਸਾਬਤ ਕਰਦੀਆਂ ਹਨ। ਬੇਸ਼ੱਕ ਸਰਬਜੀਤ ਦੀਆਂ ਫਿਲਮਾਂ ਨੇ ਉਨ੍ਹਾਂ ਮੁਨਾਫਾ ਨਹੀਂ ਕਮਾਇਆ ਪਰ ਉਨ੍ਹਾਂ ਨੂੰ ਆਪਣੇ ਕੀਤੇ ਕੰਮ ਦੀ ਹਮੇਸ਼ਾਂ ਸੰਤੁਸ਼ਟੀ ਰਹੀ ਹੈ। ਫਿਲਮ 'ਹਾਣੀ' 'ਚ ਹਰਭਜਨ ਮਾਨ ਦੇ ਦੋਸਤ ਵਜੋਂ ਨਿਭਾਏ ਕਿਰਦਾਰ ਨੇ ਉਨ੍ਹਾਂ ਦੇ ਕੱਦ 'ਚ ਹੋਰ ਵਾਧਾ ਕੀਤਾ ਸੀ।
ਇਹ ਸਨ ਹਿੱਟ ਗੀਤ
ਸਰਬਜੀਤ ਦੇ ਹਿੱਟ ਗੀਤਾਂ 'ਚ 'ਮੇਲਾ ਵੇਖਦੀਏ ਮੁਟਿਆਰੇ', 'ਰੰਗਲਾ ਪੰਜਾਬ', 'ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ', 'ਤੇਰੀ ਤੋਰ ਵੇਖ ਕੇ', 'ਚੰਡੀਗੜ੍ਹ ਸ਼ਹਿਰ ਦੀ ਕੁੜੀ', 'ਜੱਗਾ ਮਾਰਦਾ ਸ਼ੇਰ ਵਾਂਗੂ ਛਾਲਾਂ', 'ਸਾਂਝਾ ਏ ਪੰਜਾਬ' ਆਦਿ ਅਜਿਹੇ ਗੀਤ ਹਨ, ਜਿਨ੍ਹਾਂ ਦੀ ਧਮਾਲ ਹਰ ਪਾਰਟੀ, ਵਿਆਹ ਅਤੇ ਸਮਾਗਮਾਂ 'ਚ ਸੁਣਨ ਨੂੰ ਮਿਲਦੀ ਹੈ।
ਵਪਾਰਕ ਗੀਤਾਂ ਦੇ ਮੁਕਾਬਲੇ 'ਚ ਸਰਬਜੀਤ ਚੀਮਾ 'ਨਾ ਮਾਰੀਂ ਨਾ ਮਾਰੀਂ ਨੀ ਮਾਂ' ਵਰਗੇ ਗੀਤ ਤੇ ਮਹਿੰਗੇ ਵੀਡੀਓ ਰਾਹੀਂ ਭਰੂਣ ਹੱਤਿਆ ਸਬੰਧੀ ਲੋਕਾਂ ਨੂੰ ਹਲੂਣਦੇ ਵੀ ਨਜ਼ਰ ਆਏ ਸਨ।
ਸਰਬਜੀਤ ਚੀਮਾ ਦੇ ਜ਼ਿੰਦਗੀ ਦੇ ਮਾਪਦੰਡ ਵੀ ਆਪਣੇ ਹੀ ਹਨ ਅਤੇ ਉਨ੍ਹਾਂ ਸ਼ੋਹਰਤ ਲਈ ਕਦੇ ਵੀ ਜੁਗਾੜਬਾਜ਼ੀ ਨਹੀਂ ਕਰਦੇ। ਸਰਬਜੀਤ ਚੀਮਾ ਸਮੇਂ ਦੀ ਬਹੁਤ ਕਦਰ ਕਰਦੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਆਪਣਾ ਮੁਕਾਬਲਾ ਖੁਦ ਨਾਲ ਕਰਦੇ ਹਨ।
ਹਾਕੀ ਦੇ ਖਿਡਾਰੀ ਤੇ ਭੰਗੜਾ ਕਲਾਕਾਰ ਵੀ ਨੇ ਸਰਬਜੀਤ ਚੀਮਾ
ਸਰਬਜੀਤ ਚੀਮਾ ਕਿਸੇ ਸਮੇਂ ਹਾਕੀ ਦੇ ਖਿਡਾਰੀ ਹੋਇਆ ਕਰਦੇ ਸਨ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਮੋਹਰੀ ਭੰਗੜਾ ਕਲਾਕਾਰ ਵੀ ਹੈ। ਅਜਿਹੀਆਂ ਗਤੀਵਿਧੀਆਂ ਸਦਕਾ ਸਰਬਜੀਤ ਚੀਮਾ ਦੀ ਸੋਚ ਤੇ ਸਰੀਰ 'ਚ ਖਾਸ ਕਿਸਮ ਦੀ ਉਡਾਨ ਤੇ ਫੁਰਤੀਲਾਪਣ ਹੈ।
'ਮੁਕਲਾਵਾਂ' ਤੇ 'ਅਸ਼ਕੇ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਆ ਚੁੱਕੇ ਨਜ਼ਰ
ਦੱਸਣਯੋਗ ਹੈ ਕਿ ਸਰਬਜੀਤ ਚੀਮਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਫਿਲਮ 'ਮੁਕਲਾਵਾ' 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਨੇ ਐਮੀ ਵਿਰਕ ਦੇ ਭਰਾ ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਅਰਮਿੰਦਰ ਗਿੱਲ ਦੀ ਫਿਲਮ 'ਅਸ਼ਕੇ' 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਨੇ ਅਮਰਿੰਦਰ ਗਿੱਲ ਦੇ ਜੀਜੇ ਦੀ ਭੂਮਿਕਾ ਨਿਭਾਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ