B''Day Spl : ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ''ਲਵ ਸਟੋਰੀ''

1/15/2020 1:02:46 PM

ਜਲੰਧਰ (ਬਿਊਰੋ) : ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਉਹ ਜੋੜੀ ਹੈ, ਜਿਸ ਨੇ ਪੰਜਾਬ ਦੇ ਹਰ ਘਰ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਪੰਜਾਬ ਦੇ ਲੋਕ ਗਾਇਕ ਸਰਦੂਲ ਸਿਕੰਦਰ ਅੱਜ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਜਨਵਰੀ 1961 ਨੂੰ ਫਤਿਹਗੜ੍ਹ ਸਾਹਿਬ 'ਚ ਹੋਇਆ।

'ਰੋਡਵੇਜ਼ ਦੀ ਲਾਰੀ' ਐਲਬਮ ਨਾਲ ਖੁੱਲ੍ਹੀ ਕਿਸਮਤ  
ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਸੀ, ਜਿਸ ਨਾਲ ਉਨ੍ਹਾਂ ਨੇ ਸਾਲ 1980 'ਚ ਰੇਡੀਓ ਅਤੇ ਟੈਲੀਵਿਜ਼ਨ ਤੇ ਪਹਿਲੇ ਪਹਿਲ ਦ੍ਰਿਸ਼ 'ਤੇ ਆਏ ਸਨ। ਸਰਦੂਲ ਸਿਕੰਦਰ ਦਾ ਪਹਿਲਾ ਨਾਂ ਸਰਦੂਲ ਸਿੰਘ ਸਰਦੂਲ ਸੀ।

ਇੰਝ ਹੋਈ ਸੀ ਅਮਰ ਨੂਰੀ ਨਾਲ ਪਹਿਲੀ ਮੁਲਾਕਾਤ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ ਦੌਰਾਨ ਅਖਾੜੇ 'ਚ ਹੋਈ ਸੀ। ਇਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਨਾਲ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਅਸਲ ਜ਼ਿੰਦਗੀ 'ਚ ਹੀ ਜੋੜੀ ਬਣ ਗਈ।

ਪ੍ਰੇਮ ਵਿਆਹ ਲਈ ਕੀਤਾ ਕਈ ਮੁਸ਼ਕਿਲਾਂ ਦਾ ਸਾਹਮਣਾ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਪ੍ਰੇਮ ਵਿਆਹ ਹੋਇਆ ਹੈ। ਦੋਵਾਂ ਨੂੰ ਆਪਣੇ ਪਿਆਰ ਨੂੰ ਪਾਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖਿਲਾਫ ਅਮਰ ਨੂਰੀ ਦਾ ਪੂਰਾ ਪਰਿਵਾਰ ਸੀ ਪਰ ਉਨ੍ਹਾਂ ਦੀ ਜਿੱਦ ਅੱਗੇ ਪੂਰੇ ਪਰਿਵਾਰ ਨੂੰ ਹਾਰਨਾ ਪਿਆ ਸੀ।

ਪਤੀ ਨੂੰ ਕੀਤਾ ਬਰਥਡੇ ਵਿਸ਼
ਅਮਰ ਨੂਰੀ ਨੇ ਸਰਦੂਲ ਸਿਕੰਦਰ ਨੂੰ ਬਰਥਡੇ ਵਿਸ਼ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, ''ਹੈਪੀ ਬਰਥਡੇ ਡਾਰਲਿੰਗ...ਰੱਬ ਤੁਹਾਨੂੰ ਖੁਸ਼ੀਆਂ ਭਰੀ ਸੋਹਣੀ ਲੰਬੀ ਤੰਦਰੁਸਤ ਜ਼ਿੰਦਗੀ ਦੇਵੇ। ਬਹੁਤ ਸਾਰਾ ਪਿਆਰ ਮੇਰੀ ਜਾਨ।''
PunjabKesari
ਦੋਵਾਂ ਦੀ ਜੋੜੀ ਨੇ ਦਿੱਤੇ ਕਈ ਹਿੱਟ ਗੀਤ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਜੋੜ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ 'ਰੋਡ ਦੇ ਉੱਤੇ', 'ਮੇਰਾ ਦਿਓਰ', 'ਇਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨਾਲ ਦੋਵਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਦੱਸ ਦਈਏ ਕਿ ਅਮਰ ਨੂਰੀ ਗਾਇਕਾ ਹੋਣ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਸ਼ਾਨਦਾਰ ਅਦਾਕਾਰਾ ਵੀ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ।

ਇੰਝ ਬਚਾਈ ਸੀ ਅਮਰ ਨੂਰੀ ਨੇ ਪਤੀ ਦੀ ਜਾਨ
ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋ ਗਈ ਸੀ। ਉਸ ਦੌਰਾਨ ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰ ਬਲਦੇਵ ਔਲਖ, ਡਾ. ਮਨਿੰਦਰ ਸਿੰਘ ਦੀ ਟੀਮ ਨੇ 17 ਮਾਰਚ 2016 ਨੂੰ ਸਰਦੂਲ ਦੀ ਕਿਡਨੀ ਟਰਾਂਸ ਪਲਾਂਟ ਕੀਤੀ। ਦੱਸ ਦਈਏ ਕਿ ਇਹ ਕਿਡਨੀ ਸਰਦੂਲ ਸਿਕੰਦਰ ਨੂੰ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਦਿੱਤੀ ਸੀ।

ਇਸ ਗੱਲ ਖੁਲਾਸਾ ਅਮਰ ਨੂਰੀ ਨੇ 'ਜਗ ਬਾਣੀ' ਦੇ ਦਫਤਰ ਪਹੁੰਚ ਕੇ ਕੀਤਾ ਸੀ। ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਕਾਰਨ ਉਨ੍ਹਾਂ ਦੀ ਕਿਡਨੀ ਦਾ ਟਰਾਂਸਪਲਾਂਟ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News