ਸਰਗੁਣ ਮਹਿਤਾ ਨੇ ਏਲੀਅਨ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

4/13/2018 10:05:04 AM

ਜਲੰਧਰ(ਬਿਊਰੋ)— ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹਰ ਸੈਲੀਬ੍ਰਿਟੀ ਇਕ ਏਲੀਅਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਿਦ ਕਪੂਰ, ਦਿਵਿਅੰਕਾ ਤ੍ਰਿਪਾਠੀ ਤੇ ਅਨੂ ਮਲਿਕ ਦੀ ਬੇਟੀ ਤੋਂ ਬਾਅਦ ਏਲੀਅਨ ਦੇ ਗਾਣੇ 'Dame tu cosita' 'ਤੇ ਹੁਣ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਪੰਜਾਬੀ ਭੰਗੜਾ ਪਾਇਆ ਹੈ। ਉਸ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

 

A post shared by Sargun Mehta (@sargunmehta) on

ਦੱਸ ਦੇਈਏ ਕਿ ਸਰਗੁਣ ਮਹਿਤਾ ਨੇ ਇਹ ਵੀਡੀਓ ਆਪਣੇ ਫੇਸਬੁੱਕ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਨੇ ਗੁਲਾਬੀ ਰੰਗ ਦਾ ਕੁੜਤਾ ਪਾਇਆ ਹੈ ਤੇ ਏਲੀਅਨ ਦੇ ਗੀਤ 'ਤੇ ਖੂਬ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਸਰਗੁਣ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉਸ ਦੀ ਇਹ ਵੀਡੀਓ ਫੈਨਜ਼ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਗੁਣ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਹੋਰ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ ਸੀ, ''ਵਿਸਾਖੀ ਆਉਣ ਵਾਲੀ ਹੈ, ਥੋੜ੍ਹਾ ਗਿੱਧਾ ਹੋ ਜਾਏ''। ਸਰਗੁਣ ਟੀ. ਵੀ. ਇੰਡਸਟਰੀ ਤੋਂ ਬਾਅਦ ਹੁਣ ਪਾਲੀਵੁੱਡ 'ਚ ਆਪਣੀ ਐਕਟਿੰਗ ਦਾ ਜਲਵਾ ਬਿਖੇਰ ਚੁੱਕੀ ਹੈ।

 

A post shared by Sargun Mehta (@sargunmehta) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News