ਸਰਗੁਣ ਮਹਿਤਾ ਅਤੇ ਰਵੀ ਦੁਬੇ ਦਾ ਇਸ ਨੰਨ੍ਹੇ ਬੱਚੇ ਨਾਲ ਹੈ ਖਾਸ ਰਿਸ਼ਤਾ

4/23/2020 3:59:33 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅਤੇ ਰਵੀ ਦੁਬੇ ਇੰਨੀ ਦਿਨੀਂ 'ਲੌਕ ਡਾਊਨ' ਦੇ ਚਲਦਿਆ ਆਪਣੇ ਘਰਾਂ ਵਿਚ ਸਮਾਂ ਬਿਤਾ ਰਹੇ ਹਨ। ਦੋਵੇਂ ਆਪਣੀ ਮਸਤੀ ਕਰਦਿਆਂ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੌਰਾਨ ਟੀ.ਵੀ. ਜਗਤ ਦੇ ਸੁਪਰ ਸਟਾਰ ਰਵੀ ਦੁਬੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਰਵੀ ਅਤੇ ਸਰਗੁਣ ਮਹਿਤਾ ਇਕ ਬੱਚੇ ਨਾਲ ਨਜ਼ਰ ਆ ਰਹੇ ਹਨ। ਰਵੀ ਨੇ ਕੈਪਸ਼ਨ ਵਿਚ ਲਿਖਿਆ ਹੈ, ''ਰੂ-ਯ-ਰੂ ਕਰਵਾਉਣ ਜਾ ਰਹੇ ਹਾਂ ਸਾਡੇ chota batata ਦੇ ਨਾਲ ਮਤਲਬ ਸਾਡੇ ਭਤੀਜੇ #sahraaj ਨਾਲ, ਪੁਲਕਿਤ ਮਹਿਤਾ ਅਤੇ ਚਾਰੂ ਮਹਿਤਾ ਨੇ ਸਾਨੂੰ ਇਸ ਦੀਆਂ ਤਸਵੀਰਾਂ ਸ਼ੇਅਰ ਕਰਨ ਦੀ ਆਗਿਆ ਦੇ ਦਿੱਤੀ ਹੈ ਅਤੇ ਹੁਣ ਤੁਸੀਂ ਸਾਰੇ ਆਪਣਾ ਪਿਆਰ ਤੇ ਅਸੀਸਾਂ ਇਸ ਬੱਚੇ ਨੂੰ ਦੇਵੋ।''

 
 
 
 
 
 
 
 
 
 
 
 
 
 

Introducing Humari jaan humaara chota batata our little nephew #sahraaj @charumehta05 and @pulkitmehta10 have finally allowed us to share his pictures ..send him your love and blessings

A post shared by Ravi Dubey (@ravidubey2312) on Apr 22, 2020 at 8:50am PDT

ਦੱਸ ਦੇਈਏ ਕਿ ਇਹ ਛੋਟਾ ਬੱਚਾ ਸਹਰਾਜ ਸਰਗੁਣ ਮਹਿਤਾ ਦੇ ਛੋਟੇ ਭਰਾ ਪੁਲਕਿਤ ਮਹਿਤਾ ਦਾ ਹੈ। ਸਰਗੁਣ ਮਹਿਤਾ ਅਤੇ ਰਵੀ ਦੁਬੇ ਦਾ ਆਪਣੇ ਭਤੀਜੇ ਨਾਲ ਖਾਸ ਮੋਹ ਹੈ। ਰਵੀ ਦੁਬੇ ਨੇ ਇਸ ਤੋਂ ਪਹਿਲਾਂ ਵੀ ਕੁਝ ਤਸਵੀਰਾਂ ਸਹਰਾਜ ਦੇ ਨਾਲ ਸ਼ੇਅਰ ਕੀਤੀਆਂ ਸਨ। ਸਾਲ 2017 ਵਿਚ ਸਰਗੁਣ ਮਹਿਤਾ ਦੇ ਭਰਾ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਗੋਆ ਵਿਚ ਕੀਤਾ ਗਿਆ ਸੀ, ਜਿਸ ਵਿਚ ਟੀ.ਵੀ. ਜਗਤ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ।  

 
 
 
 
 
 
 
 
 
 
 
 
 
 

#throwback of this naughty munchkin ....meri aankh 👁 ka ek Apple #viraj🍎 kal ek aur Apple of my eye se introduce karata hun our nephew #sahraj ...wait Karooooo

A post shared by Ravi Dubey (@ravidubey2312) on Apr 21, 2020 at 8:49am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News