ਤਸਵੀਰ 'ਚ ਨਜ਼ਰ ਆਉਣ ਵਾਲੀ ਇਹ ਲੜਕੀ ਹੈ ਅੱਜ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ?

5/18/2020 8:34:38 AM

ਜਲੰਧਰ(ਬਿਊਰੋ)- ਲਾਕਡਾਊਨ ਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪੋ-ਆਪਣੇ ਘਰਾਂ ‘ਚ ਰਹਿ ਕੇ ਸਮਾਂ ਬਿਤਾ ਰਹੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਟਰੈਂਡ ਤੇ ਚੈਲੇਂਜ ਚੱਲ ਰਹੇ ਹਨ, ਜਿਸ ‘ਚੋਂ ਇਕ ਹੈ ਪੁਰਾਣੀਆਂ ਤਸਵੀਰਾਂ ਨੂੰ ਸ਼ੇਅਰ ਕਰਨ ਦਾ। ਜਿਸ ਦੇ ਚੱਲਦੇ ਸੋਸ਼ਲ ਮੀਡੀਆ ‘ਤੇ ਇਕ ਹੋਰ ਪੰਜਾਬੀ ਸਿਤਾਰੇ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ।ਕੀ ਤੁਸੀਂ ਪਛਾਣ ਸਕਦੇ ਹੋ ਕਿ ਇਹ ਲੜਕੀ ਕੌਣ ਹੈ? ਇਹ ਤਸਵੀਰ ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਾਰੇ ਕਹਿੰਦੇ ਨੇ ਰਿਐਲਟੀ ਐਕਸੈਪਟ ਕਰੋ.. ਇਹ ਐਕਸੈਪਟ ਕਰਕੇ ਕੀ ਕਰਾਂ। ਜੇ ਮੇਰੀ ਮੰਨੋ ਤਾਂ ਇਕ ਸਮਾਂ ਸੀ, ਜਦੋਂ ਮੈਨੂੰ ਲੱਗਦਾ ਸੀ ਕਿ ਇਹ ਸੂਟ ਦੁਨੀਆ ਦਾ ਸਭ ਤੋਂ ਸੋਹਣਾ ਸੂਟ ਹੈ’ ਨਾਲ ਹੀ ਉਨ੍ਹਾਂ ਨੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ।

 
 
 
 
 
 
 
 
 
 
 
 
 
 

Sab kehte hain reality accept karo.. yeh accept karke kya karun😷😷😷. The only way you can say that i am a girl is because of the suit i am wearing. Trust me ek time aisa tha jab mujhe lagta tha yeh suit duniya ka sabse sundar suit hai 😂😂😂. @wchirag @manikchhillar

A post shared by Sargun Mehta (@sargunmehta) on May 17, 2020 at 12:06am PDT


ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ‘ਅੰਗਰੇਜ’, ‘ਝੱਲੇ’, ‘ਸੁਰਖੀ ਬਿੰਦੀ’, ‘ਕਿਸਮਤ’, ‘ਲਹੌਰੀਏ’, ‘ਜਿੰਦੂਆ’, ‘ਲਵ ਪੰਜਾਬ’ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News