ਡਾਂਸ ਦੇ ਮਾਮਲੇ ''ਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦੇ ਰਹੀ ਸਰਗੁਣ ਮਹਿਤਾ (ਵੀਡੀਓ)

5/22/2020 1:45:45 PM

ਜਲੰਧਰ(ਬਿਊਰੋ)- ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ। ਲਾਕਡਾਊਨ ਦੇ ਚੱਲਦੇ ਸਰਗੁਣ ਮਹਿਤਾ ਆਪਣੇ ਫੈਨਜ਼ ਦੇ ਮਨੋਰੰਜਨ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਸਰਗੁਣ ਮਹਿਤਾ ਨੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਜੰਮ ਕੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Aap bhi shaadiyon pe naachna miss kar rahe ho toh ghar pe aise naacho .me and danny learnt this fun routine because well ..... we were free 😀 Song by @ammyvirk ammiye dekh 🥰 Choreography- @bhangraempire Dancing partner - @dannyalagh

A post shared by Sargun Mehta (@sargunmehta) on May 21, 2020 at 10:20pm PDT


ਸਰਗੁਣ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, ‘‘ਜੇ ਤੁਸੀਂ ਵੀ ਵਿਆਹਾਂ ‘ਚ ਨੱਚਣ ਨੂੰ ਮਿਸ ਕਰ ਰਹੇ ਹੋ ਤਾਂ ਘਰ ‘ਚ ਰਹਿ ਕੇ ਇਸ ਤਰ੍ਹਾਂ ਨੱਚੋ’ । ਵੀਡੀਓ ‘ਚ ਐਮੀ ਵਿਰਕ ਵੱਲੋਂ ਗਾਇਆ ਗੀਤ ‘ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’ ਵੱਜ ਰਿਹਾ ਹੈ ਤੇ ਸਰਗੁਣ ਮਹਿਤਾ ਆਪਣੇ ਦੋਸਤ ਨਾਲ ਇਸ ਗੀਤ ’ਤੇ ਸ਼ਾਨਦਾਰ ਡਾਂਸ ਕਰਦੀ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Attention and intention ✨✨✨✨

A post shared by Sargun Mehta (@sargunmehta) on May 15, 2020 at 5:13am PDT

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਕੰਮ ਦੀ ਤਾਂ ਉਹ ਆਖਿਰੀ ਵਾਰ ਬਿੰਨੂ ਢਿੱਲੋਂ ਨਾਲ ਪੰਜਾਬੀ ਫਿਲਮ ‘ਝੱਲੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਈ ਸੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News