ਵੀਡੀਓ ਬਣਾਉਣ ਦੇ ਚੱਕਰ 'ਚ ਸਰਗੁਣ ਨੇ ਚਾੜ੍ਹਿਆ ਇਸ ਵਿਅਕਤੀ ਦਾ ਕੁਟਾਪਾ
6/18/2019 4:58:06 PM
ਜਲੰਧਰ(ਬਿਊਰੋ) - ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸਾਂਝੀ ਕਰਦੀ ਰਹਿੰਦੀ ਹੈ।ਹਾਲ ਹੀ 'ਚ ਸਰਗੁਣ ਮਹਿਤਾ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਸਰਗੁਣ ਮਹਿਤਾ ਇਕ ਵਿਅਕਤੀ ਦਾ ਕੁਟਾਪਾ ਚਾੜ੍ਹਦੀ ਨਜ਼ਰ ਆ ਰਹੀ ਹੈ। ਇਸ ਵਿਅਕਤੀ ਨੂੰ ਸਰਗੁਣ ਕਿਉਂ ਮਾਰ ਰਹੀ ਹੈ ਤੇ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ।
Kyunki paagalpanti bahot zaroori hai 😋😋😋 @dannyalagh
A post shared by Sargun Mehta (@sargunmehta) on Jun 18, 2019 at 3:11am PDT
ਦਰਅਸਲ ਇਹ ਵੀਡੀਓ ਸਰਗੁਣ ਮਹਿਤਾ ਦੀ ਫਨੀ ਵੀਡੀਓਜ਼ ਚੋਂ ਇਕ ਹੈ।ਸਰਗੁਣ ਨੇ ਇਹ ਵੀਡੀਓ ਟਿੱਕ-ਟਾਕ 'ਤੇ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।ਸੋਸ਼ਲ ਮੀਡੀਆ ਦੇ ਸਰਗੁਣ ਮਹਿਤਾ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਸਰਗੁਣ ਦੀ ਇਸ ਵੀਡੀਓ 'ਤੇ ਉਸ ਦੇ ਫੈਨਜ਼ ਕਈ ਤਰ੍ਹਾਂ ਦੇ ਫਨੀ ਕੂਮੈਂਟ ਵੀ ਕਰ ਰਹੇ ਹਨ। ਫੈਨਜ਼ ਦੇ ਨਾਲ ਸਰਗੁਣ ਦੇ ਪਤੀ ਰਵੀ ਦੂਬੇ ਨੇ ਵੀ ਇਸ ਵੀਡੀਓ 'ਤੇ ਕੂਮੈਟ ਕੀਤਾ ਹੈ। ''Khud record kiya Maine...hazaar baar dekh Chuka hun ...cant get enough of this'' ਦੱਸਣਯੋਗ ਹੈ ਕਿ ਸਰਗੁਣ ਮਹਿਤਾ ਹਿੰਦੀ ਟੀ.ਵੀ ਸੀਰੀਅਲ ਦਾ ਹਿੱਸਾ ਬਣਨ ਤੋਂ ਬਾਅਦ ਪੰਜਾਬੀ ਫਿਲਮ 'ਅੰਗਰੇਜ਼' ਰਾਹੀ ਪਾਲੀਵੁੱਡ ਦਾ ਹਿੱਸਾ ਬਣੀ ਸੀ ਹੁਣ ਤੱਕ ਸਰਗੁਣ ਪੰਜਾਬੀ ਸਿਨੇਮਾ 'ਚ 'ਲਵ ਪੰਜਾਬ', 'ਜਿੰਦੂਆ','ਕਿਸਮਤ','ਕਾਲਾ ਸ਼ਾਹ ਕਾਲਾ' ਤੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵਰਗੀਆਂ ਹਿੱਟ ਫਿਲਮਾਂ ਦੇ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ