'ਅਰਦਾਸ ਕਰਾਂ' ਦਾ ਗੀਤ 'ਸਤਿਗੁਰ ਪਿਆਰੇ' ਦੇਵੇਗਾ ਰੂਹ ਨੂੰ ਸਕੂਨ (ਵੀਡੀਓ)

6/27/2019 3:47:15 PM

ਜਲੰਧਰ (ਬਿਊਰੋ)— 19 ਜੁਲਾਈ, 2019 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਅਰਦਾਸ ਕਰਾਂ' ਆਪਣੇ ਟੀਜ਼ਰ ਤੇ ਚੈਪਟਰ 1 ਕਰਕੇ ਚਰਚਾ 'ਚ ਬਣੀ ਹੋਈ ਹੈ। ਫਿਲਮ ਦੇ ਟੀਜ਼ਰ ਤੇ ਚੈਪਟਰ 1 ਨੂੰ ਦਰਸ਼ਕਾਂ ਵਲੋਂ ਭਰਪੂਰ ਪਿਆਰ ਮਿਲਿਆ ਹੈ ਤੇ ਹੁਣ ਫਿਲਮ ਦਾ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਗੀਤ 'ਸਤਿਗੁਰ ਪਿਆਰੇ' ਰਿਲੀਜ਼ ਹੋਇਆ ਹੈ। 'ਸਤਿਗੁਰ ਪਿਆਰੇ' ਇਕ ਖੂਬਸੂਰਤ ਮੰਤਰਮੁਗਧ ਕਰਨ ਵਾਲਾ ਗੀਤ ਹੈ, ਜੋ ਸੁਣਨ ਵਾਲੇ ਦੀ ਰੂਹ ਨੂੰ ਸਕੂਨ ਦੇਵੇਗਾ। ਗੀਤ ਯੋਗਰਾਜ ਸਿੰਘ ਤੇ ਸੀਮਾ ਕੌਸ਼ਲ 'ਤੇ ਫਿਲਮਾਇਆ ਗਿਆ ਹੈ ਤੇ ਗੀਤ ਦੇ ਅਖੀਰ 'ਚ ਫਿਲਮ ਦੀ ਬਾਕੀ ਸਟਾਰਕਾਸਟ ਦੀ ਵੀ ਝਲਕ ਮਿਲਦੀ ਹੈ।

'ਸਤਿਗੁਰ ਪਿਆਰੇ' ਗੀਤ ਨੂੰ ਸੁਨਿਧੀ ਚੌਹਾਨ ਤੇ ਦੇਵੇਂਦਰਪਾਲ ਸਿੰਘ ਨੇ ਗਾਇਆ ਹੈ, ਜਿਨ੍ਹਾਂ ਦੀ ਮਿੱਠੀ ਆਵਾਜ਼ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ। ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਇਸ ਦੇ ਰੁਹਾਨੀ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ। ਸਾਗਾ ਮਿਊਜ਼ਿਕ ਦੇ ਬੈਨਰ ਹੇਠ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ ਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਦੇ ਨਾਲ ਰਾਣਾ ਰਣਬੀਰ ਨੇ ਲਿਖਿਆ ਹੈ। ਫਿਲਮ ਦੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਗਰੇਵਾਲ ਹੀ ਕਰ ਰਹੇ ਹਨ, ਜਦਕਿ ਫਿਲਮ ਨੂੰ ਕੋ-ਪ੍ਰੋਡਿਊਸ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News