ਸਤਿੰਦਰ ਸਰਤਾਜ ਨੇ ਬਣਾਏ ਕੁਝ ਨਵੇਂ ਲਫਜ਼, ਸ਼ੇਅਰ ਕੀਤੀ ਪੋਸਟ

7/14/2019 4:50:35 PM

ਜਲੰਧਰ (ਬਿਊਰੋ) — ਡਾਕਟਰ ਸਤਿੰਦਰ ਸਰਤਾਜ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆਂ ਦੇ ਹਰ ਕੋਨੇ 'ਚ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਹਾਲ 'ਚ ਉਨ੍ਹਾਂ ਦਾ ਗੀਤ 'ਗੁਰਮੁਖੀ ਦਾ ਬੇਟਾ' ਰਿਲੀਜ਼ ਹੋਇਆ ਸੀ। ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਪੰਜਾਬੀ ਲਿਪੀ ਗੁਰਮੁਖੀ ਦੀ ਉਸਤਤ ਕੀਤੀ ਸੀ। ਹਾਲ ਹੀ 'ਚ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸਤਿੰਦਰ ਸਰਤਾਜ ਨੇ ਕੈਪਸ਼ਨ 'ਚ ਲਿਖਿਆ 'ਮੈਂ ਇਨ੍ਹਾਂ ਦੋਵਾਂ ਦੇ ਸੰਯੋਗ ਨਾਲ ਕੁਝ ਸ਼ਬਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਬਹੁਤ ਹੀ ਲਾਹੇਵੰਦ ਹੋਵੇਗਾ ਜੇ ਅਸੀਂ ਇਨ੍ਹਾਂ ਅਲਫਾਬੇਟਸ ਨੂੰ ਹਰ ਆਮ ਵਿਅਕਤੀ ਦੇ ਫੋਨ ਦੇ ਕੀਬੋਰਡ 'ਚ ਉਨ੍ਹਾਂ ਦੀ ਮੂਲ ਰੂਪ ਅਤੇ ਡਿਜ਼ਾਈਨ 'ਚ ਜੋੜ ਸਕਦੇ ਹਾਂ। ਅਸੀਂ ਕੁਝ ਦੁਰਲਭ ਸ਼ਬਦਾਂ ਨੂੰ ਮੁੜ ਤੋਂ ਬਣਾ ਸਕਦੇ ਹਾਂ ਜੋ ਗਾਇਬ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਨੂੰ ਆਪਣੀ ਮਾਤ ਬੋਲੀ ਪੰਜਾਬੀ ਵੱਲੋਂ ਅਪਣਾਏ ਗਏ ਕੁਝ ਫਾਰਸੀ, ਅਰਬੀ ਤੇ ਉਰਦੂ ਸ਼ਬਦ ਲਿਖਣ ਅਤੇ ਉਚਾਰਣ ਲਈ ਡਾਟਸ ਦੇ ਨਾਲ ਜੋੜਨਾ ਪਵੇਗਾ।

 
 
 
 
 
 
 
 
 
 
 
 
 
 

ੳ ਅ ੲ ਸ ਹ ਕ ਖ ਗ ਘ ਟ੍ਵ⚠️(ਸੰਟ੍ਵਿਆ) ਚ ਛ ਜ ਝ ਵ੍ਵ ⚠️(ਜੰਵ੍ਵ) ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਸ਼ ਜ਼ ਫ਼ ਲ਼ 🔷ਕ਼ ਖ਼ ਗ਼ ( ਕ਼ੁਰਬਾਨ / ਖ਼੍ਵਾਬ / ਗ਼ਜ਼ਲ ) ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ! ਮਾਂ ਖੇਲ੍ਹਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ! - 🤲🏽ਸਰਤਾਜ I have tried to make these two ⚠️ ਟ੍ਵ ਵ੍ਵ #Letters with some effort of combining them but it will be very beneficiary if we can add these #Alphabet in the #Keyboard of every common #Phone in their original #Shape & #Design so we can preserve some rare words that are disappearing. Also we must add🔷 ਕ਼ ਖ਼ ਗ਼ with #Dots to write & pronounce some of Persian, Arabic & Urdu words adopted by our #MotherTongue #Punjabi📖ਪੰਜਾਬੀ #GurmukhiDaBeta -Dr. Satinder #Sartaaj

A post shared by Satinder Sartaaj (@satindersartaaj) on Jul 12, 2019 at 8:59am PDT


ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਨੇ ਹਾਲੀਵੁੱਡ ਫਿਲਮ 'ਦਿ ਬਲੈਕ ਪ੍ਰਿੰਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸੇ ਸਾਲ ਉਨ੍ਹਾਂ ਨੇ ਆਪਣੀ ਅਗਾਮੀ ਫਿਲਮ 'ਅਨਪੜ ਅੱਖੀਆਂ' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ, ਜਿਸ 'ਚ ਉਨ੍ਹਾਂ ਨਾਲ ਅਦਿੱਤੀ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਦੱਸ ਦਈਏ ਕਿ ਸਤਿੰਦਰ ਸਰਤਾਜ ਪੰਜਾਬੀ ਸੰਗੀਤ ਜਗਤ 'ਚ ਇਕ ਸਫਲ ਤੇ ਸਤਿਕਾਰਤ ਗਾਇਕ ਵੱਜੋਂ ਵੀ ਜਾਣੇ ਜਾਂਦੇ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News