ਸਤਿੰਦਰ ਸਰਤਾਜ ਦੀ ਫਿਲਮ ‘ਇੱਕੋ ਮਿੱਕੇ’ ਦਾ ਟਰੇਲਰ ਹੋਇਆ ਰਿਲੀਜ਼

2/21/2020 5:07:02 PM

ਜਲੰਧਰ(ਬਿਊਰੋ)- ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਆਪਣੀ ਆਉਣ ਵਾਲੀ ਫਿਲਮ ‘ਇੱਕੋ ਮਿੱਕੇ’ ਨਾਲ 13 ਮਾਰਚ ਨੂੰ ਦਰਸ਼ਕਾਂ ਦੇ ਸਨਮੁੱਖ ਹੋਣ ਵਾਲੇ ਹਨ। ਸਤਿੰਦਰ ਸਰਤਾਜ ਦੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ਹੈ, ਇਸ ਤੋਂ ਪਹਿਲਾਂ ਦਰਸ਼ਕ ਸਤਿੰਦਰ ਸਰਤਾਜ ਨੂੰ ਹਾਲੀਵੁੱਡ ਫਿਲਮ 'ਬਲੈਕ ਪ੍ਰਿੰਸ' ਵਿਚ ਦੇਖਿਆ ਜਾ ਚੁੱਕਿਆ ਹੈ। ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਪਿਆਰ ਮੁਹੱਬਤਾਂ ’ਚ ਰੰਗੀ ਸਮਾਜਿਕ ਦਾਇਰੇ ਦੀ ਪਰਿਵਾਰਕ ਕਹਾਣੀ ਆਧਾਰਿਤ ਫਿਲਮ ਹੈ, ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਜ਼ਿੰਦਗੀ ਦੇ ਕਈ ਤਜੱਰਬੇ ਦੇਵੇਗੀ।

ਫਿਰਦੋਜ਼ ਪ੍ਰੋਡਕਸ਼ਨ,ਸਰਤਾਜ ਫਿਲਮਜ਼, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਬਣੀ, ਇਸ ਫਿਲਮ ਵਿਚ ਸਤਿੰਦਰ ਸਰਤਾਜ ਨਾਲ ਅਦਿੱਤੀ ਸ਼ਰਮਾ ਬਤੌਰ ਨਾਇਕਾ ਨਜ਼ਰ ਆਵੇਗੀ। ਫਿਲਮ ਦਾ ਲੇਖਕ ਅਤੇ ਨਿਰਦੇਸ਼ਕ ਪੰਕਜ ਵਰਮਾ ਹੈ। ਫਿਲਮ ਵਿਚ ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਤੋਂ ਇਲਾਵਾਲ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ, ਵਿਜੇ ਕੁਮਾਰ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ, ਨੂਰ ਚਹਿਲ ਤੇ ਮਨਿੰਦਰ ਵੈਲੀ ਅਹਿਮ ਕਿਰਦਾਰਾਂ ਵਿਚ ਹਨ। ਫਿਲਮ ਦਾ ਸੰਗੀਤ 'ਸਾਗਾ ਮਿਊਜ਼ਿਕ' ਵਲੋਂ ਰਿਲੀਜ਼ ਕੀਤਾ ਗਿਆ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News