ਸਤਿੰਦਰ ਸਰਤਾਜ ਦਾ ਗੀਤ ''ਕੁੱਛ ਬਦਲ ਗਿਆ ਏ'' ਰਿਲੀਜ਼, ਕੁਦਰਤ ਦੇ ਬਦਲੇ ਮਿਜ਼ਾਜ ਦੀ ਕੀਤੀ ਗੱਲ (ਵੀਡੀਓ)
6/19/2020 9:40:14 AM

ਨਵੇਂ ਨੇ ਜ਼ਿੰਦਗੀ ਦੇ ਦਸਤੂਰ, ਜਿਵੇਂ ਕੁੱਛ ਬਦਲ ਗਿਆ ਏ।
ਅਸਾਂ ਵਿਚ ਹੁਣ ਨੀ ਰਹੇ ਗ਼ੁਰੂਰ, ਜਿਵੇਂ ਕੁੱਛ ਬਦਲ ਗਿਆ ਏ...”
ਇਹ ਲਾਈਨਾਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਵੇਂ ਗੀਤ ਦੀਆਂ ਹਨ, ਜੋ ਕਿ ਹਾਲ ਹੀ 'ਚ ਰਿਲੀਜ਼ ਹੋਇਆ ਹੈ। 'ਕੁੱਛ ਬਦਲ ਗਿਆ ਏ' ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਤਿੰਦਰ ਸਰਤਾਜ ਨੇ ਕੁਦਰਤ ਦੇ ਬਦਲੇ ਮਿਜ਼ਾਜ ਦੀ ਗੱਲ ਕੀਤੀ ਹੈ। ਤਾਲਾਬੰਦ ਕਰਕੇ ਮੋਟਰ ਗੱਡੀਆਂ, ਹਵਾਈ ਜਹਾਜ਼ ਤੇ ਅਵਾਜਾਈ ਦੇ ਕਈ ਹੋਰ ਸਾਧਨ ਬੰਦ ਹੋਣ ਕਰਕੇ ਹਵਾ ਸ਼ੁੱਧ ਹੋ ਗਈ ਹੈ। ਇਸ ਗੀਤ ਦੇ ਬੋਲ ਖ਼ੁਦ ਸਤਿੰਦਰ ਸਰਤਾਜ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ ਬੀਟ ਮਨਿਸਟਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਸੰਦੀਪ ਸ਼ਰਮਾ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਿਸ ਨੂੰ 'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਵੀਡੀਓ ਯਸ਼ ਰਾਜ ਫ਼ਿਲਮ ਦੇ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।
ਜੇ ਗੱਲ ਕਰੀਏ ਸਤਿੰਦਰ ਸਰਤਾਜ ਦੀ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਬਿਹਤਰੀਨ ਗੀਤ ਦਿੱਤੇ ਹਨ। ਹਾਲ ਹੀ 'ਚ ਉਹ ਪੰਜਾਬੀ ਫ਼ਿਲਮ 'ਇੱਕੋ ਮਿੱਕੇ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਸਨ ਪਰ ਕੋਰੋਨਾ ਦੀ ਮਾਰ ਇਸ ਫ਼ਿਲਮ ਨੂੰ ਵੀ ਝੱਲਣੀ ਪਈ, ਜਿਸ ਕਰਕੇ ਜਦੋਂ ਸਭ ਠੀਕ ਹੋ ਜਾਵੇਗਾ ਤਾਂ ਫ਼ਿਲਮ ਨੂੰ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ