ਸਤਿੰਦਰ ਸਰਤਾਜ ਦਾ ਨਵਾਂ ਗੀਤ ''ਹਮਾਇਤ'' ਰਿਲੀਜ਼ (ਵੀਡੀਓ)
9/19/2019 12:47:00 PM
ਜਲੰਧਰ (ਬਿਊਰੋ) — ਪੰਜਾਬੀ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ 'ਹਮਾਇਤ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਹਮਾਇਤ' ਰਿਲੀਜ਼ ਹੋ ਚੁੱਕਾ ਹੈ। ਰਿਲੀਜ਼ ਹੁੰਦਿਆਂ ਹੀ ਉਨ੍ਹਾਂ ਦਾ ਇਹ ਗੀਤ ਹਰ ਪਾਸੇ ਛਾ ਗਿਆ ਹੈ। ਯੂਟਿਊਬ 'ਤੇ ਆਉਂਦੇ ਹੀ ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ 'ਚ ਹੋ ਗਈ ਹੈ। ਸਤਿੰਦਰ ਸਰਤਾਜ ਵੱਲੋਂ ਗਾਏ ਇਸ ਗੀਤ ਦੇ ਬੋਲ ਤੇ ਕੰਪੋਜਿੰਗ ਖੁਦ ਸਰਤਾਜ ਨੇ ਹੀ ਕੀਤੀ ਹੈ। ਸਰਤਾਜ ਦੇ ਇਸ ਗੀਤ ਨੂੰ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ, ਜਦੋਂਕਿ ਵੀਡੀਓ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਸਤਿੰਦਰ ਸਰਤਾਜ ਦੇ ਹਰੇਕ ਗੀਤ ਦੇ ਬੋਲ ਹਰ ਇਕ ਦੇ ਦਿਲ ਨੂੰ ਛੂਹ ਜਾਂਦੇ ਹਨ ਉਨ੍ਹਾਂ ਦੇ ਗੀਤ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਗੀਤ 'ਗੁਰਮੁਖੀ ਦਾ ਬੇਟਾ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਮਸ਼ਹੂਰ ਅਦਾਕਾਰ ਦੇ ਨਾਂ ''ਤੇ ਬਣਿਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, Actor ਨੇ ਪ੍ਰਸ਼ੰਸਕਾਂ ਨੂੰ ਕੀਤਾ ਅਲਰਟ
ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
