ਦੁਨੀਆ ਭਰ ''ਚ ਰਿਲੀਜ਼ ਹੋਈ ਸਤਿੰਦਰ ਸਰਤਾਜ ਦੀ ਫਿਲਮ ''ਇੱਕੋ ਮਿੱਕੇ''

3/13/2020 10:31:21 AM

ਚੰਡੀਗੜ੍ਹ (ਬਿਊਰੋ) : ਪੰਜਾਬੀ ਦੇ ਨਾਮਵਰ ਗਾਇਕ ਅਤੇ ਸ਼ਾਇਰ ਡਾ. ਸਤਿੰਦਰ ਸਰਤਾਜ ਦੀ ਫਿਲਮ 'ਇੱਕੋ ਮਿੱਕੇ' ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਪੰਜਾਬੀ ਫਿਲਮ 'ਇੱਕੋ-ਮਿੱਕੇ' ਇਹੋ-ਜਿਹੀ ਹੀ ਫਿਲਮ ਹੈ, ਜੋ ਅਜੋਕੇ ਰਿਸ਼ਤਿਆਂ ਅਤੇ ਇਨ੍ਹਾਂ 'ਚ ਵਧ ਰਹੀਆਂ ਦੂਰੀਆਂ ਦੀ ਗੱਲ ਕਰਦੀ ਹੈ। ਸਤਿੰਦਰ ਸਰਤਾਜ ਦੀ ਬਤੌਰ ਨਾਇਕ ਇਹ ਪਹਿਲੀ ਪੰਜਾਬੀ ਫ਼ਿਲਮ ਮੁਹੱਬਤੀ ਰਿਸ਼ਤਿਆਂ ਦੀ ਗੱਲ ਕਰਦੀ ਹੈ। ਇਹ ਫ਼ਿਲਮ ਰਿਸ਼ਤਿਆਂ 'ਚ ਵਧ ਰਹੀਆਂ ਦੂਰੀਆਂ ਦੀ ਕਹਾਣੀ ਹੈ, ਜੋ ਇਕ-ਦੂਜੇ ਨੂੰ ਸਮਝਣ ਅਤੇ ਰਿਸ਼ਤਿਆਂ 'ਚ ਪੈ ਰਹੀਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਦੀ ਹੈ।

ਇਹ ਫਿਲਮ ਮੁਹੱਬਤ ਦੇ ਰਿਸ਼ਤੇ 'ਚ ਬੰਨ੍ਹੇ ਇਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਸਾਰੀ ਜ਼ਿੰਦਗੀ ਇਕ-ਦੂਜੇ ਦਾ ਸਾਥ ਨਿਭਾਉਣ ਦੀ ਕਸਮ ਖਾ ਕੇ ਵਿਆਹ ਦੇ ਬੰਧਨ 'ਚ ਬੱਝਦੇ ਹਨ ਪਰ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਦੋਵਾਂ 'ਚ ਤਕਰਾਰ ਸ਼ੁਰੂ ਹੁੰਦੀ ਹੈ, ਜੋ ਦੋਵਾਂ ਦੀ ਜ਼ਿੰਦਗੀ 'ਚ ਉਥਲ-ਪੁਥਲ ਮਚਾ ਦਿੰਦੀ ਹੈ। ਪੰਕਜ ਵਰਮਾ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਸ ਫ਼ਿਲਮ 'ਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਦੀ ਜੋੜੀ ਬੇਹੱਦ ਜਚ ਰਹੀ ਹੈ। 'ਸੈਵਨ ਕਲਰ ਐਂਟਰਟੇਨਮੈਂਟ' ਵਲੋਂ ਦੁਨੀਆ ਭਰ 'ਚ ਡਿਸਟ੍ਰੀਬਿਊਟ ਕੀਤੀ ਜਾ ਰਹੀ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਸਤਿੰਦਰ ਸਰਤਾਜ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ।

ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਉਮੰਗ ਸ਼ਰਮਾ ਸਮੇਤ ਕਈ ਹੋਰ ਵੱਡੇ ਚਿਹਰੇ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ। ਫ਼ਿਲਮ ਦੀ ਟੀਮ ਮੁਤਾਬਕ ਦਰਸ਼ਕਾਂ ਨੂੰ ਇਸ ਫ਼ਿਲਮ 'ਚ ਸਰਤਾਜ ਦੀ ਗਾਇਕੀ ਵਾਂਗ ਹੀ ਅਦਾਕਾਰੀ ਦੇ ਵੀ ਵੱਖਰੇ ਰੰਗ ਦੇਖਣ ਨੂੰ ਮਿਲੇਗਾ। ਸਰਤਾਜ ਦੀ ਗਾਇਕੀ ਵਾਂਗ ਇਹ ਫ਼ਿਲਮ ਵੀ ਆਮ ਨਹੀਂ ਹੈ, ਸਗੋਂ ਪੰਜਾਬੀ ਫਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਫ਼ਿਲਮ ਹੈ। ਇਹ ਫਿਲਮ ਨਿਰੋਲ ਰੂਪ 'ਚ ਪਰਿਵਾਰਕ ਡਰਾਮਾ ਫ਼ਿਲਮ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਤਾਂ ਰੱਖਦੀ ਹੀ ਹੈ, ਸਗੋਂ ਇਕ-ਦੂਜੇ ਪ੍ਰਤੀ ਜ਼ਿੰਮੇਵਾਰੀ ਸਮਝਣ ਦਾ ਵੀ ਅਹਿਸਾਸ ਕਰਵਾਉਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News