ਅੱਜ ਵਿਸਾਖੀ ਦੇ ਖਾਸ ਮੌਕੇ ''ਤੇ ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ''ਜ਼ਫਰਨਾਮਾ''

4/13/2020 9:56:24 AM

ਜਲੰਧਰ (ਵੈੱਬ ਡੈਸਕ) -  ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਪੇਸ਼ਕਸ਼ ਦਾ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ, ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ''ਜ਼ਫ਼ਰਨਾਮਾਹੑ ظفرنامه #Zafarnamah { An Epistle of Victory }Releasing on #Vaisakhi to energise the spirit of the entire humanity in these particular fragmented circumstances as #GuruGobindSinghJi has shown us that how to be victorious in every phase of life. #Sartaaj 🤲🏽'' ਨਾਲ ਹੀ ਉਨ੍ਹਾਂ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਹਿੰਮਤ ਰੱਖਣ ਲਈ ਕਿਹਾ। ਉਨ੍ਹਾਂ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿਖਾਇਆ ਹੈ ਕਿ ਕਿਵੇਂ ਜ਼ਿੰਦਗੀ ਦੇ ਹਰ ਪੜਾਅ ਵਿਚ ਜੇਤੂ ਹੋਣਾ ਹੈ। ਜ਼ਫਰਨਾਮਾ ਦਾ ਮਤਲਬ ਹੁੰਦਾ ਹੈ ਜਿੱਤ ਦਾ ਖਤ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਜੀ ਨੇ ਸਾਲ 1705 ਵਿਚ ਮੁਗਲ ਸਾਮਰਾਜ ਔਰੰਗਜ਼ੇਬ ਨੂੰ ਜ਼ਫਰਨਾਮਾ ਭੇਜਿਆ ਸੀ।

 
 
 
 
 
 
 
 
 
 
 
 
 
 

ਜ਼ਫ਼ਰਨਾਮਾਹੑ ظفرنامه #Zafarnamah { An Epistle of Victory }Releasing on #Vaisakhi to energise the spirit of the entire humanity in these particular fragmented circumstances as #GuruGobindSinghJi has shown us that how to be victorious in every phase of life. #Sartaaj 🤲🏽

A post shared by Satinder Sartaaj (@satindersartaaj) on Apr 11, 2020 at 8:21am PDT

ਦੱਸ ਦੇਈਏ ਕਿ ਇਹ ਜ਼ਫਰਨਾਮਾ ਫਾਰਸੀ ਸ਼ਾਇਰੀ ਵਿਚ ਲਿਖਿਆ ਹੋਇਆ ਹੈ। ਇਸ ਨਵੀਂ ਪੇਸ਼ਕਸ਼ ਨੂੰ ਸਤਿੰਦਰ ਸਰਤਾਜ ਆਪਣੀ ਸੂਫ਼ੀ ਆਵਾਜ਼ ਨਾਲ ਪੇਸ਼ ਕਰਨਗੇ, ਜਿਸ ਨੂੰ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਵਿਸਾਖੀ ਵਾਲੇ ਦਿਨ ਯਾਨੀਕਿ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Today at SAS Nagar #Mohali distributed some basic needs of food for every home & human. Let’s pray that everything settles soon🤲🏽ਸਾਂਈ ਵੇ ਦੁੱਖ-ਤਕਲੀਫ਼ਾਂ ਨੂੰ ਮੁਕਾਈਂ। #covid19 #corona #SartaajFoundation #sartaajteam @chahal.kuldeep_ips DS Gill @taranbajaj1 @kangarhladi @writerzaildar @tejaspariyar #hamayat #sartaaj 🙏🏻

A post shared by Satinder Sartaaj (@satindersartaaj) on Mar 26, 2020 at 6:04am PDT

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦੀ ਹਾਲ ਹੀ ਵਿਚ ਪੰਜਾਬੀ ਫਿਲਮ 'ਇੱਕੋ ਮਿੱਕੇ' ਰਿਲੀਜ਼ ਹੋਈ ਸੀ ਪਰ ਕੋਰੋਨਾ ਵਾਇਰਸ ਦੀ ਮਾਰ ਇਸ ਫਿਲਮ ਨੂੰ ਵੀ ਝੱਲਣੀ ਪਈ। ਖ਼ਬਰਾਂ ਮੁਤਾਬਿਕ ਜਦੋਂ ਹਲਾਤ ਠੀਕ ਹੋਣ ਜਾਣਗੇ ਤਾਂ ਇਸ ਫਿਲਮ ਨੂੰ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News