''ਦਿ ਬਲੈਕ ਪ੍ਰਿੰਸ'' ''ਚ ਕੰਮ ਕਰਨ ਤੋਂ ਪਹਿਲਾਂ 80 ਹਾਲੀਵੁੱਡ ਫਿਲਮਾਂ ਦੇਖੀਆਂ : ਸਰਤਾਜ

7/1/2019 7:47:56 PM

ਜਲੰਧਰ (ਬਿਊਰੋ)- ਬੀਤੇ ਦਿਨੀਂ ਜਲੰਧਰ ਪਹੁੰਚੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਜਗਬਾਣੀ ਨਾਲ ਖਾਸ ਮੁਲਾਕਾਤ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਸਤਿੰਦਰ ਸਰਤਾਜ ਨੇ ਕਿਹਾ ਕਿ ਬੇਸ਼ੱਕ ਲੋਕ ਮੇਰੀ ਤੁਲਨਾ ਵੱਡੇ ਸਾਹਿਤਕਾਰਾਂ ਨਾਲ ਕਰਦੇ ਹਨ ਪਰ ਮੈਂ ਸਮਝਦਾ ਹਾਂ ਕਿ ਮੈਂ ਉਨ੍ਹਾਂ ਦੇ ਕਾਬਿਲ ਬਿਲਕੁਲ ਵੀ ਨਹੀਂ ਪਰ ਜੋ ਲੋਕ ਮੈਨੂੰ ਅਜਿਹਾ ਕਹਿੰਦੇ ਹਨ ਮੈਂ ਉਨ੍ਹਾਂ ਦਾ ਸਤਿਕਾਰ ਜ਼ਰੂਰ ਕਰਦਾ ਹਾਂ।

ਸਿੰਗਲ ਟਰੈਕ ਦੇ ਇਸ ਦੌਰ 'ਚ ਐਲਬਮ ਰਿਲੀਜ਼ ਕਰਨ ਦੇ ਸਵਾਲ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ 'ਮੇਰੇ ਕੋਲ ਕਈ ਗੀਤ ਲਿੱਖੇ ਹਨ। ਮੈਂ ਅਕਸਰ ਸਟੇਜਾਂ 'ਤੇ ਇਹ ਗੀਤ ਸੁਣਾਉਂਦਾ ਪਰ ਉਸ ਦੀ ਕੋਈ ਆਫੀਸ਼ੀਅਲ ਰਿਕਾਰਡਿੰਗ ਨਹੀਂ ਸੀ ਤੇ ਮੈਨੂੰ ਜ਼ਰੂਰਤ ਮਹਿਸੂਸ ਹੋਈ ਕਿ ਐਲਬਮ ਰਿਲੀਜ਼ ਕਰਨੀ ਚਾਹੀਦੀ ਹੈ।' ਜਿਸ ਨਾਲ ਵੱਧ ਗੀਤ ਰਿਲੀਜ਼ ਹੋਣਗੇ ਕਿਉਂਕਿ ਸਿੰਗਲ ਟਰੈਕ ਸਿਰਫ ਸਾਲ 'ਚ ਕੁਝ ਕੁ ਹੀ ਰਿਲੀਜ਼ ਕੀਤੇ ਜਾ ਸਕਦੇ ਹਨ।

ਪੰਜਾਬੀ ਫਿਲਮਾਂ ਬਾਰੇ ਪੁੱਛੇ ਸਵਾਲ 'ਤੇ ਸਰਤਾਜ ਦਾ ਕਹਿਣਾ ਸੀ ਕਿ ਮੇਰੀ ਬਦਕਿਸਮਤੀ ਹੈ ਕਿ ਮੈਂ ਬਹੁਤੀਆਂ ਪੰਜਾਬੀ ਫਿਲਮਾਂ ਦੇਖ ਨਹੀਂ ਸਕਿਆ। ਮੇਰੇ ਫਿਲਮੀਂ ਕਰੀਅਰ ਦੀ ਸ਼ੁਰੂਆਤ ਹਾਲੀਵੁੱਡ ਫਿਲਮ ਤੋਂ ਹੋਈ, ਜਿਸ ਲਈ ਮੈਂ 80 ਫਿਲਮਾਂ ਦੇਖੀਆਂ ਜੋ ਸਾਰੀਆਂ ਹੀ ਹਾਲੀਵੁੱਡ ਦੀਆਂ ਸਨ। ਇਸ ਲਈ ਮੈਨੂੰ ਪੰਜਾਬੀ ਫਿਲਮਾਂ ਬਾਰੇ ਬਹੁਤਾਂ ਕੁੱਝ ਪਤਾ ਨਹੀਂ। ਸਤਿੰਦਰ ਸਰਤਾਜ ਨੇ ਇਸ ਤੋਂ ਇਲਾਵਾ ਪੰਜਾਬੀ ਸੰਗੀਤ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤਿਆਂ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News