ਰਿਸ਼ਵਤਖੋਰੀ ਨੇ ਖਤਮ ਕੀਤਾ ਸੀ ਸਤਵਿੰਦਰ ਬਿੱਟੀ ਦਾ 'ਹਾਕੀ ਖਿਡਾਰਨ' ਦਾ ਸਫਰ, ਜਾਣੋ ਦਿਲਚਸਪ ਕਿੱਸਾ

11/29/2019 10:35:43 AM

ਜਲੰਧਰ (ਬਿਊਰੋ) — ਅੱਜ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ ਦਿਨ 29 ਨਵੰਬਰ 1975 ਨੂੰ ਹੋਇਆ ਸੀ। ਸਤਵਿੰਦਰ ਬਿੱਟੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਗਾਇਕਾ ਹੈ, ਜਿਨ੍ਹਾਂ ਨੇ ਬਹੁਤ ਹਿੱਟ ਗੀਤ ਦਿੱਤੇ ਹਨ ਅਤੇ ਹੁਣ ਵੀ ਹਿੱਟ ਗੀਤ ਦਿੰਦੇ ਆ ਰਹੇ ਹਨ। ਜਨਮਦਿਨ ਦੇ ਖਾਸ ਮੌਕੇ 'ਤੇ ਤੁਹਾਨੂੰ ਸਤਵਿੰਦਰ ਬਿੱਟੀ ਦੇ ਗਾਇਕਾ ਬਣਨ ਦੇ ਸਫਰ ਬਾਰੇ ਦੱਸਣ ਜਾ ਰਹੇ ਹਾਂ। ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਦੇ ਇਸ ਸਫਰ 'ਤੇ :

Image result for satwinder bitti"
ਪੜ੍ਹਾਈ ਦੇ ਨਾਲ-ਨਾਲ ਇਹ ਸੀ ਵੱਡਾ ਸ਼ੌਂਕ
ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ। ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ, ਜਿਥੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਣ ਦੀ ਰੂਚੀ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਬਣ ਕੇ ਉਭਰੇ।
Image result for satwinder bitti"
ਹਾਕੀ 'ਚ ਰਹਿ ਚੁੱਕੇ ਗੋਲਡ ਮੈਡਲਿਸਟ
ਸਤਵਿੰਦਰ ਬਿੱਟੀ ਨੇ ਨੈਸ਼ਨਲ ਪੱਧਰ ਤੱਕ ਖੇਡਿਆ ਅਤੇ ਹਾਕੀ 'ਚ ਗੋਲਡ ਮੈਡਲਿਸਟ ਵੀ ਰਹੇ। ਇਸ ਸਭ ਦੇ ਚਲਦਿਆਂ ਇਕ ਵਾਰ ਸਤਵਿੰਦਰ ਬਿੱਟੀ ਨੇ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਉਨ੍ਹਾਂ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਕਿਸੇ ਦੀ ਸਿਫਾਰਿਸ਼ ਆ ਗਈ ਸੀ।

Image result for satwinder bitti"

ਇੰਝ ਆਏ ਗਾਇਕੀ ਦੇ ਖੇਤਰ 'ਚ
ਸਤਵਿੰਦਰ ਬਿੱਟੀ ਨੇ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਉਨ੍ਹਾਂ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਕਿਸੇ ਦੀ ਸਿਫਾਰਿਸ਼ ਆ ਗਈ ਸੀ ਅਤੇ ਚੋਣ ਕਰਨ ਵਾਲੀ ਟੀਮ ਨੇ ਉਸ ਸਿਫਾਰਿਸ਼ ਵਾਲੀ ਕੁੜੀ ਨੂੰ ਟੀਮ 'ਚ ਰੱਖ ਲਿਆ ਸੀ, ਜਿਸ ਤੋਂ ਬਾਅਦ ਹੀ ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ 'ਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਲਿਆ।

Image result for satwinder bitti"

ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ
ਗਾਇਕੀ ਦੇ ਖੇਤਰ 'ਚ ਉਤਰ ਕੇ ਸਤਵਿੰਦਰ ਬਿੱਟੀ ਨੇ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਦੀ ਝੋਲੀ 'ਚ ਪਾਏ, ਜਿਹੜੇ ਕਿ ਅੱਜ ਵੀ ਸੁਣੇ ਜਾਂਦੇ ਹਨ।

Image result for satwinder bitti"

ਅਮਰੀਕਾ ਦੇ ਵਾਸੀ ਨਾਲ ਬੱਝੇ ਵਿਆਹ ਦੇ ਬੰਧਨ 'ਚ
ਸਤਵਿੰਦਰ ਬਿੱਟੀ ਦਾ ਵਿਆਹ ਅਮਰੀਕਾ 'ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ। ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ 'ਚ ਬਿਤਾਉਂਦੇ ਹਨ।

Image result for satwinder bitti"

ਬਿਜਲੀ ਵਿਭਾਗ 'ਚ ਮਿਲਿਆ ਸੀ ਨੌਕਰੀ ਕਰਨ ਦਾ ਮੌਕਾ
ਸਤਵਿੰਦਰ ਬਿੱਟੀ ਨੂੰ ਬਿਜਲੀ ਵਿਭਾਗ 'ਚ ਨੌਕਰੀ ਕਰਨ ਦਾ ਮੌਕਾ ਵੀ ਮਿਲਿਆ ਪਰ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਸੀ। ਪੰਜਾਬ ਦੀ ਇਹ ਹਰਮਨ ਪਿਆਰੀ ਗਾਇਕਾ ਲਗਾਤਾਰ ਪੰਜਾਬੀ ਮਿਊੋਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਸਿਆਸੀ ਪਾਰਟੀ 'ਚ ਸ਼ਾਮਲ ਹੋ ਕੇ ਸਮਾਜ ਲਈ ਕੰਮ ਕਰ ਰਹੀ ਹੈ।

Image result for satwinder bitti"ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News