#MeToo ਮੁਹਿੰਮ ਨਾਲ ਸ਼ੁਰੂ ਹੋਵੇਗਾ ਆਮਿਰ ਖਾਨ ਦਾ ਲੋਕਪ੍ਰਿਯ ਸ਼ੋਅ ''ਸਤਯਮੇਵ ਜਯਤੇ''

10/17/2018 9:50:52 AM


ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ ਜਲਦ ਹੀ ਛੋਟੇ ਪਰਦੇ 'ਤੇ ਸ਼ੁਰੂਆਤ ਆਪਣੇ ਮਸ਼ਹੂਰ ਸ਼ੋਅ 'ਸਤਯਮੇਵ ਜਯਤੇ' ਦੇ ਸੀਜ਼ਨ 4 ਨਾਲ ਕਰਨ ਵਾਲੇ ਹਨ। ਦੱਸ ਦੇਈਏ ਕਿ ਆਮਿਰ ਦੇ ਸ਼ੋਅ ਦੇ ਤਿੰਨ ਸੀਜ਼ਨ ਆ ਚੁੱਕੇ ਹਨ ਤੇ ਇਸ ਦੇ ਆਖਰੀ ਸੀਜ਼ਨ 'ਚ ਆਮਿਰ ਨੂੰ 2014 'ਚ ਦੇਖਿਆ ਗਿਆ ਸੀ। ਸ਼ੋਅ ਦੇ ਤਿੰਨਾਂ ਸੀਜ਼ਨਾਂ 'ਚ ਆਮਿਰ ਨੇ ਸਮਾਜ ਦੇ ਵੱਖ-ਵੱਖ ਪਰ ਗੰਭੀਰ ਮੁੱਦਿਆਂ 'ਤੇ ਗੱਲ ਕੀਤੀ ਸੀ। ਆਪਣੇ ਇਸੇ ਫਾਰਮੈਟ ਕਰਕੇ ਸ਼ੋਅ ਕਾਫੀ ਹਿੱਟ ਸਾਬਤ ਹੋਇਆ ਸੀ। ਹੁਣ ਖਬਰਾਂ ਹਨ ਕਿ ਆਮਿਰ ਆਪਣੇ ਇਸ ਸ਼ੋਅ 'ਚ ਅੱਜਕਲ ਯੋਨ ਸ਼ੋਸ਼ਣ ਵਿਰੁੱਧ ਸ਼ੁਰੂ ਹੋਈ ਮੁਹਿੰਮ #   ਬਾਰੇ ਗੱਲ ਕਰਨਗੇ।

ਇੰਨਾ ਹੀ ਨਹੀਂ ਸ਼ੋਅ 'ਚ ਇਸ ਮੁੱਦੇ ਨਾਲ ਜੁੜੇ ਕੁਝ ਮੁਲਜ਼ਮਾਂ ਨੂੰ ਵੀ ਬੁਲਾਇਆ ਜਾਵੇਗਾ ਤਾਂ ਜੋ ਹਰ ਪਹਿਲੂ ਨੂੰ ਸੁਣਿਆ ਜਾ ਸਕੇ। ਆਮਿਰ ਦੇ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਫਿਲਮ 'ਠਗਸ ਆਫ ਹਿੰਦੁਸਤਾਨ' ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ 'ਚ ਉਹ ਪਹਿਲੀ ਵਾਰ ਅਮਿਤਾਭ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ। ਫਿਲਮ 'ਚ ਦੋਵਾਂ ਤੋਂ ਇਲਾਵਾ ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਨਜ਼ਰ ਆਉਣਗੀਆਂ। ਆਮਿਰ ਦਾ ਸ਼ੋਅ 'ਸਤਯਮੇਵ ਜਯਤੇ' 2019 'ਚ ਆਨ-ਏਅਰ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News