Box Office : ''ਸੱਤਯਮੇਵ ਜਯਤੇ'' ਦੀ ਦੂਜੇ ਦਿਨ ਦੀ ਕਮਾਈ ''ਚ ਆਈ ਜ਼ਬਰਦਸਤ ਗਿਰਾਵਟ

8/17/2018 1:50:30 PM

ਮੁੰਬਈ (ਬਿਊਰੋ)— 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸੱਤਯਮੇਵ ਜਯਤੇ' ਨੂੰ ਪ੍ਰਸ਼ੰਸਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਸ਼ਾਨਦਾਰ ਓਪਨਿੰਗ ਕਰਦੇ ਹੋਏ ਪਹਿਲੇ ਦਿਨ ਬੁੱਧਵਾਰ 20.52 ਕਰੋੜ ਦੀ ਕਮਾਈ ਕੀਤੀ, ਜਦਕਿ ਦੂਜੇ ਦਿਨ ਵੀਰਵਾਰ 7.92 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 28.44 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਹਿਸਾਬ ਨਾਲ ਫਿਲਮ ਦੀ ਦੂਜੇ ਦਿਨ ਦੀ ਕਮਾਈ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ ਨਿਰਦੇਸ਼ਕ ਮਿਲਾਪ ਜ਼ਾਵੇਰੀ ਵਲੋਂ 'ਸੱਤਯਮੇਵ ਜਯਤੇ' ਦਾ ਨਿਰਦੇਸ਼ਨ ਕੀਤਾ ਗਿਆ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਜੌਨ ਅਬ੍ਰਾਹਮ, ਮਨੋਜ ਵਾਜਪਾਈ, ਆਇਸ਼ਾ ਸ਼ਰਮਾ, ਮਨੀਸ਼ਾ ਚੌਧਰੀ ਅਤੇ ਅੰਮ੍ਰਿਤਾ ਖਾਨਵਿਲਕਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਭ੍ਰਿਸ਼ਟਾਚਾਰ ਵਰਗੇ ਗੰਭੀਰ ਮੁੱਦੇ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News