Box Office : ਪਹਿਲੇ ਵੀਕੈਂਡ 'ਚ ਸਫਲ ਰਹੀ 'ਸੱਤਯਮੇਵ ਜਯਤੇ', ਜਾਣੋ ਕਲੈਕਸ਼ਨ

8/20/2018 7:26:31 PM

ਮੁੰਬਈ (ਬਿਊਰੋ)— 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸੱਤਯਮੇਵ ਜਯਤੇ' ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਸ਼ਾਨਦਾਰ ਓਪਨਿੰਗ ਕਰਦੇ ਹੋਏ ਪਹਿਲੇ ਦਿਨ ਬੁੱਧਵਾਰ 20.52 ਕਰੋੜ, ਦੂਜੇ ਦਿਨ ਵੀਰਵਾਰ 7.92, ਤੀਜੇ ਦਿਨ ਸ਼ੁੱਕਰਵਾਰ 9.18 ਕਰੋੜ, ਚੌਥੇ ਦਿਨ ਸ਼ਨੀਵਾਰ 9.03 ਕਰੋੜ ਅਤੇ 5ਵੇਂ ਦਿਨ ਐਤਵਾਰ 10.26 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 56.91 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ ਨਿਰਦੇਸ਼ਕ ਮਿਲਾਪ ਜ਼ਾਵੇਰੀ ਵਲੋਂ 'ਸੱਤਯਮੇਵ ਜਯਤੇ' ਦਾ ਨਿਰਦੇਸ਼ਨ ਕੀਤਾ ਗਿਆ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਜੌਨ ਅਬ੍ਰਾਹਮ, ਮਨੋਜ ਵਾਜਪਾਈ, ਆਇਸ਼ਾ ਸ਼ਰਮਾ, ਮਨੀਸ਼ਾ ਚੌਧਰੀ ਅਤੇ ਅੰਮ੍ਰਿਤਾ ਖਾਨਵਿਲਕਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 50 ਕਰੋੜ ਦੱਸਿਆ ਜਾ ਰਿਹਾ ਹੈ। ਇਹ ਫਿਲਮ ਭ੍ਰਿਸ਼ਟਾਚਾਰ ਵਰਗੇ ਗੰਭੀਰ ਮੁੱਦੇ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News