ਭਾਵੁਕ ਕਰਦਾ ਹੈ ਨਰਿੰਦਰ ਮੋਦੀ ਦੀ ਬਾਇਓਪਿਕ ਦਾ ਪਹਿਲਾ ਗੀਤ (ਵੀਡੀਓ)
3/23/2019 4:56:19 PM
ਮੁੰਬਈ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ 'ਪੀ. ਐੱਮ. ਨਰਿੰਦਰ ਮੋਦੀ' ਜਲਦ ਬਾਕਸ ਆਫਿਸ 'ਤੇ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਦੇਸ਼ਪ੍ਰੇਮ ਤੋਂ ਪਰਿਪੂਰਣ ਇਹ ਗੀਤ ਲੋਕਾਂ ਦੇ ਮਨ 'ਚ ਜੋਸ਼ ਭਰ ਦੇਵੇਗਾ। ਦੱਸ ਦਈਏ ਕਿ ਟਰੇਲਰ ਦੀ ਰਿਲੀਜ਼ਿੰਗ ਤੋਂ ਬਾਅਦ ਫਿਲਮ ਦੇ ਪਹਿਲੇ ਗੀਤ ਨੂੰ ਲਗਾਤਾਰ ਵਿਊਜ਼ ਮਿਲ ਰਹੇ ਹਨ। ਇੰਨ੍ਹਾਂ ਹੀ ਨਹੀਂ ਇਹ ਗੀਤ ਟ੍ਰੈਂਡ 'ਚ ਵੀ ਚੱਲ ਰਿਹਾ ਹੈ। ਇਸ ਫਿਲਮ 'ਚ ਵਿਵੇਕ ਓਬਰਾਏ ਨਰਿੰਦਰ ਮੋਦੀ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਫਿਲਮ ਦਾ ਪਹਿਲਾ ਗੀਤ 'ਸੌਗੰਧ ਮੁਝੇ ਇਸ ਮਿੱਟੀ ਕਾ' 'ਚ ਵਿਵੇਕ ਓਬਰਾਏ ਪੂਰੀ ਤਰ੍ਹਾਂ ਕਿਰਦਾਰ 'ਚ ਡੁੱਬੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ 'ਚ ਦੇਸ਼ 'ਚ ਹੋਏ ਦੰਗੇ ਅਤੇ ਅੱਤਵਾਦੀ ਹਮਲੇ ਵਰਗੇ ਸੀਨ ਦਿਖਾਏ ਗਏ ਹਨ। ਨਰਿੰਦਰ ਮੋਦੀ ਦੀ ਚਾਲ-ਢਾਲ ਤੋਂ ਲੈ ਕੇ ਬੋਲਣ ਦੇ ਅੰਦਾਜ਼ ਤੱਕ ਵਿਵੇਕ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਨਰਿੰਦਰ ਮੋਦੀ ਦੀ ਬਾਇਓਪਿਕ ਦੇ ਇਸ ਪਹਿਲੇ ਗੀਤ ਨੂੰ ਸੁਖਵਿੰਦਰ ਸਿੰਘ ਤੇ ਸ਼ਸ਼ੀ ਸੁਮਨ ਨੇ ਗਾਇਆ ਹੈ। ਇਸ ਤੋਂ ਇਲਾਵਾ ਗੀਤ ਨੂੰ ਕੰਪੋਜ਼ ਸ਼ਸ਼ੀ-ਖੁਸ਼ੀ ਨੇ ਕੀਤਾ ਹੈ ਅਤੇ ਨਾਲ ਹੀ ਇਸ ਦੇ ਬੋਲ ਪ੍ਰਸੂਨ ਜੋਸ਼ੀ ਦੁਆਰਾ ਲਿਖਿਆ ਗਿਆ ਹੈ। ਗੀਤ ਦੇ ਮਿਊਜ਼ਿਕ ਪ੍ਰੋਡਿਊਸਰ ਤੇ ਓਰੇਂਜਰ ਮੇਘਦੀਪ ਬੋਸ ਹੈ। ਵਿਵੇਕ ਓਬਰਾਏ ਇਸ ਗੀਤ ਦੀ ਰਿਲੀਜ਼ਿੰਗ ਤੋਂ ਪਹਿਲਾ ਇਸ ਨੂੰ ਭਾਰਤ ਦੇ ਬਹਾਦਰ ਸ਼ਹੀਦਾਂ ਨੂੰ ਸਮਰਪਿਤ ਕੀਤਾ ਹੈ।
ਹੁਣ ਵਿਵੇਕ ਓਬਰਾਏ ਬਾਇਓਪਿਕ 'ਚ ਪੀ. ਐੱਮ. ਮੋਦੀ ਦੀ ਜ਼ਿੰਦਗੀ ਦੇ ਉਸ ਅਣਦਿਖੇ ਹਿੱਸੇ ਨੂੰ ਵੀ ਦਿਖਾਉਣਗੇ ਅਤੇ ਨਾਲ ਹੀ ਫਿਲਮ 'ਪੀ. ਐੱਮ. ਨਰਿੰਦਰ ਮੋਦੀ' 'ਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਉਨ੍ਹਾਂ ਦੇ ਸ਼ੁਰੂਆਤੀ ਸਫਰ ਨੂੰ ਵੀ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਸਾਲ 2014 ਦੇ ਆਮ ਚੋਣਾਂ 'ਚ ਇਤਿਹਾਸਿਕ ਜਿੱਤ ਤੇ ਫਿਰ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫਰ ਨੂੰ ਵੀ ਫਿਲਮ 'ਚ ਚੰਗੇ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਫਿਲਮ 'ਚ ਕਈ ਰਾਜਨੀਤਿਕ ਦਮਦਾਰ ਕਿਰਦਾਰ ਦੇਖਣ ਨੂੰ ਮਿਲਣਗੇ। ਇਸ 'ਚ ਮਨੋਜ ਜੋਸ਼ੀ ਭਾਜਪਾ ਪ੍ਰਧਾਨ ਅੰਮਿਤ ਸ਼ਾਹ ਦਾ ਕਿਰਦਾਰ ਨਿਭਾਉਣਗੇ। ਫਿਲਮ ਦੇ ਪਹਿਲੇ ਪੋਸਟਰ ਨੂੰ ਜਨਵਰੀ 'ਚ ਮਹਾਰਾਸ਼ਟਰ ਦੇਵੇਂਦਰ ਫੜਣਵੀਸ ਨੇ 23 ਭਾਸ਼ਾਵਾਂ 'ਚ ਜਾਰੀ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ